Powered By Blogger

Thursday, 18 November 2021

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ॥

ਮਹੀਨੇ ਦੇ ਦੂਜੇ ਸ਼ਨੀਵਾਰ ਹੋਣ ਕਰਕੇ ਫਤਿਹ ਨੂੰ ਅੱਜ ਸਕੂਲ ਤੋਂ ਛੁੱਟੀ ਸੀ ਅੱਗੇ ਐਤਵਾਰ ਤੇ ਫੇਰ ਸੋਮਵਾਰ ਤੇ ਮੰਗਲਵਾਰ ਦੀ ਵੀ ਛੁੱਟੀ ਘੋਸ਼ਿਤ ਹੋ ਗਈ ਸੀ, ਘਰ ਬੈਠਾ ਫਤਿਹ ਉਂਝ ਤੇ ਬੜਾ ਖੁਸ਼ ਸੀ ਪਰ ਦੋਸਤਾਂ ਦੀ ਯਾਦ ਵੀ ਆ ਰਹੀ ਸੀ | ਦਾਦਾ ਬਚਨ ਸਿੰਘ ਹੁਣਾ ਦੇ ਨਾਲ ਮੰਜੇ ਤੇ ਲੇਟ ਕੇ ਹਮੇਸ਼ਾਂ ਵਾਂਗ ਕੁਝ ਵਿਚਾਰ ਵਟਾਂਦਰਾ ਕਰ ਰਹੇ ਸਨ | ਬਚਨ ਸਿੰਘ ਫਤਿਹ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਦੱਸ ਰਹੇ ਸਨ। 

ਅਚਾਨਕ ਫਤਿਹ ਪੁੱਛਣ ਲਗਾ - ਦਾਦਾ ਜੀ, ਬਾਬਾ ਨਾਨਕ ਜੀ ਦਾ ਸਬ ਤੋਂ ਪਹਿਲਾ ਉਪਦੇਸ਼ ਤਾਂ "ਕਿਰਤ ਕਰੋ " ਹੈ ਪਰ ਅਸੀਂ ਤਾਂ ਉਹਨਾਂ ਦੇ ਜਨਮ ਦਿਹਾੜੇ ਤੇ ਸਾਰੇ ਦਫਤਰ,ਸਕੂਲ, ਕਾਲਜ ਤੇ ਹੋਰ ਸਰਕਾਰੀ ਅਦਾਰੇ ਬੰਦ ਕਰੀ ਬੈਠੇ ਹਾਂ ਮਤਲਬ ਕਿਰਤ ਹੀ ਨਹੀਂ ਕਰਦੇ ਉਸ ਦਿਨ, ਕਿ ਇਹ ਠੀਕ ਹੈ ?

ਦੂਜਾ, ਬਾਬੇ ਨਾਨਕ ਨੇ  "ਵੰਡ ਛਕੋ" ਕਹਿ ਕੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਸੀ ਤੇ ਸਬ ਨੂੰ ਮਿਲ ਕੇ ਰਹਿਣ ਲਈ ਕਿਹਾ ਸੀ ਪਰ ਅਸੀਂ ਹਰ ਸ਼ਹਿਰ, ਕਸਬੇ ਦੇ ਹਰ ਗੁਰੁਦ੍ਵਾਰੇ ਦਾ ਵੱਖਰਾ ਨਗਰ ਕੀਰਤਨ ਕੱਢਦੇ ਹਾਂ ਮਤਲਬ ਸਾਂਝਾ ਯਾ ਮਿਲਜੁਲ ਕੇ ਨਹੀਂ ਰਹਿਣਾ ਚਾਹੁੰਦੇ, ਕਿ ਇਹ ਠੀਕ ਹੈ ?

ਤੀਜਾ, ਬਾਬਾ ਜੀ ਨੇ ਕਿਹਾ "ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ" ਪਰ ਅਸੀਂ ਉਹਨਾਂ ਦੇ ਨਾਮ ਤੇ ਰੋਜ ਤੜਕੇ ਪ੍ਰਭਾਤ ਫੇਰੀ ਕੱਢਦੇ ਹੋਏ ਪਤਾ ਨਹੀਂ ਕਿੰਨੇ ਕੁ ਲਾਊਡ-ਸਪੀਕਰ ਲਗਾ ਕੇ ਤੇ ਪਤਾ ਨਹੀਂ ਕਿੰਨੇ ਪਟਾਕੇ ਚਲਾ ਕੇ ਵਾਤਾਵਰਣ ਨੂੰ ਦੂਸ਼ਿਤ ਕਰੀ ਜਾ ਰਹੇ ਹਾਂ, ਤੇ ਉਪਰੋਂ ਜ਼ੋਰ ਜ਼ੋਰ ਦੀ ਗਾਇ ਜਾ ਰਹੇ ਹਾਂ "ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ॥" ਮਤਲਬ ਅਸੀਂ ਉਹਨਾਂ ਦੀ ਇਹ ਗੱਲ ਵੀ ਨਹੀਂ ਮੰਨਦੇ, ਕਿ ਇਹ ਠੀਕ ਹੈ ?

ਹੋਰ ਤੇ ਹੋਰ ਜਦ ਬਾਬਾ ਨਾਨਕ ਨੇ ਸਾਨੂੰ ਸਮਝਾਇਆ ਸੀ ਕਿ "ਸੋ ਕਿਉਂ ਮੰਦਾ ਆਖੀਏ ਜਿਤੁ ਜੰਮਹਿ ਰਾਜਾਨ" ਫੇਰ ਵੀ ਅਸੀਂ ਨਿਤ ਦੇਖਦੇ ਹਾਂ ਕਿ ਕਿਸੇ ਨੇ ਆਪਣੀ ਨੂੰਹ ਨੂੰ ਇਸ ਲਈ ਘਰੋਂ ਬਾਹਰ ਕੱਢ ਦਿੱਤਾ ਕਿਉਂਕਿ ਉਹਨਾਂ ਦੇ ਤੀਜੀ ਵਾਰ ਵੀ ਕੁੜੀ ਜੱਮ ਪਈ ? ਅਸੀਂ ਤੇ ਇੱਕ ਵੀ ਗੱਲ ਨਹੀਂ ਮੰਨੀ ਬਾਬਾ ਨਾਨਕ ਦੀ। ਕਿ ਇਹ ਠੀਕ ਹੈ ?

ਬਚਨ ਸਿੰਘ ਹੁਣਾ ਕੋਲ ਅੱਜ ਫੇਰ ਕੋਈ ਜਵਾਬ ਨਹੀਂ ਸੀ, ਪਰ ਇਕ ਲੰਬਾ ਜਿਹਾ ਹੌਕਾ ਭਰਦੇ ਹੋਏ ਐਨੀ ਗੱਲ ਜਰੂਰ ਕਹਿ ਕਿ "ਅਸੀਂ ਗੁਰੂ ਨਾਨਕ ਨੂੰ ਤਾਂ ਬਹੁਤ ਮੰਨਦੇ ਹਾਂ ਪਰ ਗੁਰੂ ਨਾਨਕ ਦੀ ਇੱਕ ਵੀ ਨਹੀਂ ਮੰਨਦੇ !" ਕੋਲ ਬੈਠੀ ਦਾਦੀ ਪ੍ਰਕਾਸ਼ ਕੌਰ ਵੀ ਦਾਦੇ-ਪੋਤੇ ਦੀਆਂ ਗੱਲਾਂ ਸੁਣ ਕੇ ਸੋਚਾਂ ਵਿਚ ਪੈ ਗਈ ਕਿ ਹੁਣ ਅੱਜ ਦੇ ਨਗਰ ਕੀਰਤਨ ਵਿਚ ਜਾਵਾਂ ਕੇ ਨਾਂ। 

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ।
ਧੰਨ ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈ ਹੋਵੇ ਜੀ।
 
ਬੜਾ ਜਾਪਦੇ ਔਖਾ ਆਪਣੀ ਰੂਹ ਤੱਕ ਦਾ ਸਫਰ, "ਬਾਬੇ ਨਾਨਕ" ਵਾਂਗ ਉਦਾਸੀਆਂ ਅੱਜ ਕੌਣ ਕਰੇ,
ਆਪਣੇ ਮਨ ਦੀ ਮੈਲੀ ਧਰਤੀ ਕੋਈ ਹੂੰਜੈ ਨਾਹੀ, ਕੁੱਲ ਕਾਇਨਾਤ, ਕੁੱਲ ਧਰਤ ਮੁਕੱਦਸ ਕੌਣ ਕਰੇ ?


ਸੋਚਣਾ ਜਰੂਰ!




ਅੱਜ ਲਈ ਇਤਨਾ ਹੀ...

|| ਇਤਿ ||


<script async src="//pagead2.googlesyndication.com/pagead/js/adsbygoogle.js"></script>
<script>
     (adsbygoogle = window.adsbygoogle || []).push({
          google_ad_client: "ca-pub-7979421484007145",
          enable_page_level_ads: true
     });
</script>

No comments:

Post a Comment