Powered By Blogger

Monday, 10 October 2022

दूसरी पारी


रिटायरमेंट या सेवानिवृत्ति मतलब काम से छुट्टी।  मगर यह छुट्टी ऐसे ही नहीं मिलती, इसके लिए बरसों तक किसी एक जगह, दफ्तर या फिर कंपनी में काम करना पड़ता है और फिर एक दिन सरकार या मालिक को महसूस होता है कि अब आपकी उम्र हो गयी है और अब आपको आराम की ज़रुरत है।  हालाँकि आप एकदम तंदुरुस्त हैं, कोई ख़ास तक़लीफ़ भी नहीं है शारीरिक तौर पर बस क्यूंकि आप उम्र के एक ख़ास और पूर्वनिर्धारित पड़ाव पर आ पहुंचे हैं इसलिए अब आपको निवृति मिलनी चाहिए। 

मेरे पिताजी भी भारतीय रेलवे में काम करते थे और अनुसंधान एवं विकास (R&D) में होने की वजह से बहुत सफर करना पड़ता था।  महीने में लगभग बीस दिन तो कहीं न कहीं जा ही रहे होते थे।  जब वह रिटायर हुए तो एक बड़ा सा आयोजन रखा गया था। पहले उनके ऑफिस वाले लोगों ने उन्हें विदाई समारोह से खूब सारे तोहफे दे कर विदा किया और फिर नज़दीकी रिश्तेदारों के लिए एक पार्टी घर पर भी रखी गयी।  काफी रिश्तेदार आये, पुराने दोस्त भी पहुंचे तो उन्होंने यूँ ही पूछा कि अब आगे क्या ? तो पिताजी कहने लगे - "भई, अब और कोई काम नहीं करना मैंने।  बहुत कर लिया पिछले पैंतीस साल में, अब तो बस आराम ही करना है। "

और हुआ भी यही, जैसे ही सब दोस्त रिश्तेदार वापिस गए, पिताजी बिल्कुल आरामपरस्त हो गए।  माताजी अगर गलती से भी यह कह देती कि फलाना काम कर दो तो पिताजी तपाक से कहते - "भई मैंने अब कोई काम नहीं करना, बेटे किस लिए हैं, उनसे क्यों नहीं कहती ?" ऐसा लगभग तीन महीने चला कि पिताजी बैठ कर एक अख़बार के साथ दो प्याली चाय पी कर वहीँ लेट जाते।  सारा दिन बिना नहाए बस टेलीविज़न देखते रहते। फिर एक दो रिश्तेदारों या दोस्तों से मिलने जाने लगे पर रोज़-रोज़ तो कहीं जा भी नहीं सकते।  तीन महीने बाद जब पेंशन और बाकी सारे पैसे मिल गए और कहीं जाने को या घर में कुछ करने को नहीं था तो यह मन बनाया कि कुछ काम किया जाये।  ऐसे तो बीमार ही हो जायेंगे तो उन्होंने किसी दोस्त के ऑफिस में जाना शुरू कर दिया। अब रिटायरमेंट के पच्चीस साल बाद भी इसलिए तंदुरुस्त हैं कि उन्होंने अपने आप को व्यस्त रखा।

वैसे कुछ लोगों की अलग़ धारणा भी है रिटायरमेंट को ले कर।  हमारे पड़ोस में रहने वाले गुप्ता अंकल जब रिटायर हुए तो लोग घर पर आये बधाई देने के लिए।  गुप्ता अंकल तो एकदम रोने ही लगे और भड़क कर बोले - " किस बात की बधाई ? मेरी नौकरी ख़त्म हो गई है, और आप इस बात की बधाई दे रहे हैं! मुझे समझ नहीं आ रहा कि कल मैं काम करने के लिए कहाँ जाऊँगा और आप इस बात पर खुश हो रहे हैं ? कैसे शुभचिंतक हैं आप लोग ?" तो भई यह तो नज़रिया है अपना-अपना, कोई इसे बुरा समझता है तो कोई इसके भी मज़े लेना शुरू कर देता है।

वैसे कुछ पेशे ऐसे भी होते हैं जहाँ रिटायरमेंट होती ही नहीं, बल्कि आप जितने बूढ़े उतने घाघ। जैसे राजनीति, वक़ालत और चिकित्सा।  जितने साल आपका तजुर्बा, उतने ही आपके प्रशंसक, उतने ही आपके ग्राहक और उतना ही ग्राहकों का आप पर विश्वास।  रिटायर तो कला भी नहीं होने देती, फिर चाहे वो अभिनेता हो, लेखक हो या चित्रकार। बल्कि कला तो और निखर कर बाहर आती है। अभी अरुण बाली जी को ही देख लीजिये, जिस दिन उनकी मृत्यु होती है उसी दिन उनकी फिल्म भी रिलीज़ होती है। इसी तरह गुलज़ार जी और जावेद अख़्तर जी भी कहाँ रिटायर होने वाले हैं। अभी भी हर साल एक- दो फ़िल्मों के गाने लिख ही देते हैं। इसको टेस्ट क्रिकेट में होने वाली दूसरी पारी की तरह देखना चाहिए और खुद को एक और मौका देना चाहिए। जो काम, हसरतें या कुछ शौक अधूरे रह गए थे उन्हें पूरा करने का इससे अच्छा मौका और समय फिर नहीं आने वाला। वैसे मैं किसी को जानता हूँ जिनकी रिटायरमेंट को अभी एक महीना भी नहीं हुआ था और उनकी पहली क़िताब छप कर हमारे हाथ में थी।  तो फिर से एक बार जुट जाइए और देखिये उनको पूरा करके कितना सुकून मिलता है। वरना तो फिर यह ही कहने और सुनने को मिलेगा कि "अगर मगर काश में हूँ, मैं खुद अपनी तलाश में हूँ!"

आपके दफ़्तर वाले भले ही आपको रिटायर कर दें पर आप ख़ुद को कभी भी रिटायर नहीं होने दें । बहुत से लोग बस इसी कश्मक़श में गुज़र जाते हैं कि वो हुआ नहीं, यह कर न सके, उसको मिल नहीं पाए और वो बात अधूरी रह गयी।  जीवन में पछतावा नहीं होना चाहिए। 
अगर कुछ करने का मन है तो आज एक बहुत अच्छा मौका है क्यूंकि सब को दूसरी पारी नहीं मिलती।



                                                                            आज के लिए इतना ही।

||  इति ||

<script async src="//pagead2.googlesyndication.com/pagead/js/adsbygoogle.js"></script>
<script> (adsbygoogle = window.adsbygoogle || []).push({ google_ad_client: "ca-pub-7979421484007145", enable_page_level_ads: true }); </script>



Thursday, 4 August 2022

ਨਜ਼ਰ

ਅੱਜ ਬਚਨ ਸਿੰਘ ਹੁਣਾਂ  ਦੇ ਘਰ ਬੜੀ ਰੌਣਕ ਜਿਹੀ ਸੀ, ਫਤਿਹ ਆਪਣੇ ਨਾਨਕੇ ਤੋਂ ਵਾਪਿਸ ਜੋ ਆਇਆ ਸੀ। ਗਰਮੀਆਂ ਦੀਆਂ ਛੁੱਟੀਆਂ ਸੀ ਤੇ ਫਤਿਹ ਦੇ ਨਾਨਾ -ਨਾਨੀ ਦੇ ਬਹੁਤ ਕਹਿਣ ਤੇ ਫਤਿਹ ਇੱਕ ਹਫ਼ਤੇ ਲਈ ਨਾਨਕੇ ਰਹਿਣ ਲਈ ਚਲਾ ਗਿਆ ਸੀ।  ਅੱਜ ਦੋਨੋ ਦਾਦਾ ਪੋਤਾ ਬੜੇ ਦਿਨਾਂ ਬਾਦ ਇਕੱਠੇ ਹੋਏ ਸੀ ਤੇ ਢੇਰ ਸਾਰੀਆਂ ਗੱਲਾਂ ਬਾਤਾਂ ਕਰਨ ਨੂੰ ਸੀ।  ਹਾਲ-ਚਾਲ ਪੁੱਛਣ ਤੋਂ ਬਾਅਦ, ਚਾਹ ਪਾਣੀ ਦਾ ਦੌਰ ਚੱਲ ਰਿਹਾ ਸੀ ਤੇ ਜਲੰਧਰ, ਸੇੰਟ੍ਰਲ ਟਾਊਨ ਵਾਲੇ ਜਵਾਲੇ ਦੇ ਦਾਲ ਦੇ ਪਕੌੜੇ ਛਕੇ ਜਾ ਰਹੇ ਸੀ।  ਬਚਨ ਸਿੰਘ ਜੀ ਨੂੰ ਇਹ ਪਕੌੜੇ ਬੜੇ ਪਸੰਦ ਸੀ, ਤੇ ਇਸੇ ਵਾਸਤੇ ਫਤਿਹ ਦੀ ਮੰਮੀ, ਜਸਜੀਤ, ਆਉਂਦੇ ਹੋਏ ਲੈ ਕੇ ਆਈ ਸੀ। 

ਚਾਹ ਪਾਣੀ ਤੋਂ ਵਿਹਲੇ ਹੋ ਕੇ, ਜਸਜੀਤ, ਫਤਿਹ ਦੇ ਤੇ ਆਪਣੇ ਕੱਪੜੇ ਸਾਂਭਣ ਲੱਗ ਪਈ ਤੇ ਨਾਲੇ ਜਲੰਧਰੋਂ ਲਿਆਂਦੇ ਨਵੇਂ ਕੱਪੜੇ ਆਪਣੀ ਸੱਸ, ਪਰਕਾਸ਼ ਕੌਰ ਹੁਣਾ ਨੂੰ ਦਿਖਾਣ ਲੱਗ ਪਈ।  ਫਤਿਹ ਨੂੰ ਵੀ ਉਸਦੇ ਨਾਨਾ - ਨਾਨੀ ਨੇ ਕੁੱਝ ਖਿਡੋਣੇ ਲੈ ਕੇ ਦਿੱਤੇ ਸੀ, ਉਹ ਉਹਨਾਂ ਨਾਲ ਖੇਡਣ ਲੱਗ ਪਿਆ ਤੇ ਬਚਨ ਸਿੰਘ ਵੀ ਰੋਜ਼ ਵਾਂਗ, ਅੱਜ ਦੀ ਅਖ਼ਬਾਰ ਲੈ ਕੇ ਬੈਠ ਗਏ ਤੇ ਨਾਲੇ ਟੈਲੀਵਿਜ਼ਨ ਤੇ ਕੀਰਤਨ ਸੁਨਣ ਲੱਗੇ।  ਰਾਤ ਦੀ ਰੋਟੀ ਬਣਾ ਕੇ ਜਦੋਂ ਸਾਰੇ ਕੱਠੇ ਬੈਠ ਕੇ ਖਾ ਰਹੇ ਸੀ ਤਾਂ ਫਤਿਹ ਨੂੰ ਛੇੜਦੇ ਹੋਏ ਦਾਦਾ, ਫਤਿਹ ਸਿੰਘ ਪੁੱਛਣ ਲੱਗੇ, ਹੋਰ ਸੁਣਾ ਕਾਕਾ ਕਿੱਦਾਂ ਦਾ ਏ ਤੇਰਾ ਨਾਨਕਾ ਪਿੰਡ ? ਅੱਗੋਂ ਫਤਿਹ ਵੀ ਹੱਸ ਕੇ ਕਹਿਣ ਲੱਗਾ, ਦਾਦਾ ਜੀ, ਸਾਡੇ ਪਿੰਡ ਨਾਲੋਂ ਤੇ ਕਾਫ਼ੀ ਵੱਡਾ ਏ ਪਰ ਆਪਣੇ ਪਿੰਡ ਜਿਹੀ ਰੀਸ ਨਹੀਂ।  ਸਾਡਾ ਤੇ ਘਰ ਵੀ ਬੜਾ ਵੱਡਾ ਏ, ਪੂਰਾ ਟਰੈਕਟਰ ਸਣੇ ਟਰਾਲੀ ਵੇਹੜੇ ਵਿੱਚ ਆ ਜਾਂਦਾ ਏ ਪਰ ਉੱਥੇ ਤੇ ਨਾਨਾ ਜੀ ਦੀ ਗੱਡੀ ਹੀ ਔਖੀ ਖੜੀ ਹੁੰਦੀ ਏ।

ਰੋਜ਼ ਵਾਂਗ ਖਾਣਾ ਖਾਣ ਤੋਂ ਬਾਅਦ ਸਾਰੇ  ਬੈਠੇ ਗੱਲਾਂ ਲੱਗੇ ਹੋਏ ਸੀ।  ਬਚਨ ਸਿੰਘ ਜੀ ਕਹਿੰਦੇ ਹੋਰ ਕਿੱਥੇ ਗਿਆ ਸੀ ਫਤਿਹ ਸਿੰਘ ਇਸ ਵਾਰ ? ਫਤਿਹ ਦੱਸਣ ਲੱਗਾ, ਦਾਦਾ ਜੀ ਅਸੀਂ ਇੱਸ ਵਾਰ ਪ੍ਰੀਤ ਨਗਰ ਵਾਲੇ ਗੁਰੁਦ੍ਵਾਰੇ ਵੀ ਗਏ ਸੀ ਤੇ ਮੈਂ ਉਥੇ ਲੰਗਰ ਵਿੱਚ ਸੇਵਾ ਵੀ ਕੀਤੀ ਸੀ। ਜਦੋਂ ਅਸੀਂ ਉੱਥੇ ਸੀ ਤਾਂ ਗੁਰੁਦਵਾਰੇ ਦਾ ਝੰਡਾ ਮਤਲਬ ਨਿਸ਼ਾਨ ਸਾਹਿਬ ਵੀ ਬਦਲਿਆ ਗਿਆ ਸੀ, ਮੈਂ ਉੱਥੇ ਵੀ ਸੇਵਾ ਕੀਤੀ ਸੀ।  ਉਹਨਾਂ ਨੇ ਪੁਰਾਣਾ ਵਾਲਾ ਨਿਸ਼ਾਨ ਸਾਹਿਬ ਬਦਲ ਕੇ ਨਵਾਂ ਲਗਾਇਆ ਸੀ, ਪੁਰਾਣਾ ਵਾਲਾ ਬਹੁਤ ਹੀ ਚਿਰਾਂ ਤੋਂ ਲੱਗਾ ਹੋਇਆ ਸੀ ਤੇ ਉੱਸ ਦੇ ਲੋਹੇ ਨੂੰ ਜੰਗਾਲ ਲੱਗ ਗਿਆ ਸੀ।  ਜਦੋਂ ਉਹਨਾਂ ਨੇ ਨਵਾਂ ਵਾਲਾ ਲਾਇਆ ਤੇ ਉੱਸ ਉੱਪਰ ਨਵੇਂ ਕੱਪੜੇ ਨੂੰ ਚੜਾ ਕੇ ਜਿੱਦਾਂ ਹੀ ਉੱਪਰ ਕਰਨ ਲੱਗੇ, ਗੁਰੁਦਵਾਰੇ ਦੇ ਭਾਈ ਸਾਹਿਬ ਕਹਿਣ ਲੱਗੇ ਕਿ ਇੱਕ ਕਾਲਾ ਪਰਾਂਦਾ ਵੀ ਬੰਨਣਾ ਹੈ ਇੱਸ ਉੱਪਰ, ਐਵੇਂ ਨਜ਼ਰ ਨਹੀਂ ਲੱਗਦੀ।  ਦਾਦਾ ਜੀ ਕੀ ਇਹ ਠੀਕ ਹੈ ?


ਬਚਨ ਸਿੰਘ ਕਹਿਣ ਲੱਗੇ, ਪੁੱਤ ਇਹ ਸਭ ਖੇਖਣ ਕਰਕੇ ਹੀ ਤੇ ਗੁਰੁਦਵਾਰੇ ਦੇ ਭਾਈ ਆਪਣੇ ਗ੍ਰਾਹਕ ਕੱਠੇ ਕਰੀ ਜਾਂਦੇ ਨੇ।  ਮੈਂ ਤੁਹਾਨੂੰ ਇੱਕ ਕਹਾਣੀ ਸੁਣਾਂਦਾ ਹਾਂ, ਸ਼ਾਇਦ ਗੱਲ ਕੁੱਝ ਹੋਰ ਪੱਲੇ ਪੈ ਜਾਏ। ਬੜੀ ਪੁਰਾਣੀ ਗੱਲ ਹੈ, ਇਕ ਵਾਰ ਇੱਕ ਅੰਨਾ ਬੰਦਾ ਕਿਸੇ ਦੇ ਘਰ ਖਾਣਾ ਖਾਣ ਲਈ ਗਿਆ। ਜਦੋਂ ਉਹ ਖਾਣਾ ਖਾ ਕੇ ਚੱਲਣ ਲੱਗਿਆ ਤੇ ਉਸਦਾ ਦੋਸਤ ਕਹਿਣ ਲੱਗਾ ਕਿ ਤੂੰ ਇਹ ਲਾਲਟੈਨ ਨਾਲ ਲੈ ਜਾ।  ਅੱਗੋਂ ਅੰਨਾ ਕਹਿੰਦਾ ਬਈ ਮੈਨੂੰ ਕਿਹੜਾ ਨਜ਼ਰ ਆਉਂਦਾ ਏ, ਮੇਰੇ ਵਾਸਤੇ ਤੇ ਸਬ ਹਨੇਰਾ ਹੀ ਹਨੇਰਾ ਹੈ, ਇਹ ਲਾਲਟੈਨ ਮੇਰੇ ਕਿਸ ਕੰਮ ਦੀ ? ਦੋਸਤ ਨੇ ਸਮਝਾਇਆ ਕਿ ਠੀਕ ਹੈ ਤੇਨੂੰ ਨਜ਼ਰ ਨਹੀਂ ਆਉਂਦਾ ਪਰ ਕੋਈ ਹੋਰ ਤੇਰੇ ਨਾਲ ਟਕਰਾਉਣ ਤੋਂ ਬੱਚ ਜਾਏਗਾ, ਤੇਰੇ ਹੱਥ ਵਿੱਚ ਫੜੀ ਹੋਈ ਰੌਸ਼ਨੀ ਦੇਖ ਕੇ। ਅੰਨ੍ਹੇ ਬੰਦੇ ਨੇ ਆਪਣੇ ਦੋਸਤ ਦਾ ਕਹਿਣਾ ਮੰਨ ਲਿਆ ਤੇ ਲਾਲਟੈਨ ਫੜ ਕੇ ਆਪਣੇ ਘਰ ਵੱਲ ਚੱਲ ਪਿਆ।

ਰਸਤਾ ਲੰਬਾ ਸੀ, ਉਹ ਹਾਲੇ 200 ਕੁ ਕਦਮ ਹੀ ਚਲਿਆ ਹੋਣਾ ਏ ਕਿ ਕੋਈ ਬੰਦਾ ਉਸ ਨਾਲ ਟਕਰਾ ਗਇਆ, ਅੰਨ੍ਹੇ ਬੰਦੇ ਨੇ ਥੋੜੇ ਗੁੱਸੇ ਨਾਲ ਪੂਛਿਆ, ਕੀ ਤੁਸੀਂ ਅੰਨ੍ਹੇ ਹੋ, ਤੁਹਾਨੂੰ ਵੀ ਦਿਖਾਈ ਨਹੀਂ ਦੇਂਦਾ ? ਮੈਂ ਤੇ ਅੰਨਾ ਹਾਂ ਪਰ ਤੁਹਾਨੂੰ ਤੇ ਦੇਖ ਕੇ ਚੱਲਣਾ ਚਾਹੀਦਾ ਹੈ, ਦੇਖਦੇ ਨਹੀਂ ਤੁਹਾਡੇ ਕਰਕੇ ਹੀ ਮੈਂ ਇਹ ਲਾਲਟੈਨ ਚੁੱਕੀ ਫਿਰਦਾ ਹਾਂ। ਅੱਗਿਓਂ ਉਹ ਬੰਦਾ ਕਹਿਣ ਲੱਗਾ - ਮਾਫ਼ ਕਰਨਾ, ਮੈਨੂੰ ਨਜ਼ਰ ਤੇ ਆਊਂਦਾ ਹੈ ਪਰ ਹਨੇਰਾ ਹੀ ਐਨਾ ਹੈ ਕਿ ਮੈਂ ਦੇਖ ਨਹੀਂ ਸਕਿਆ, ਉੱਪਰੋਂ ਤੁਹਾਡੇ ਹੱਥ ਵਿੱਚ ਫੜੀ ਲਾਲਟੈਨ ਵੀ ਬੁੱਝ ਚੁੱਕੀ ਹੈ।  ਤੁਸੀਂ ਦੇਖ ਨਹੀਂ ਸਕੇ ਪਰ ਪਤਾ ਨਹੀਂ ਤੁਸੀਂ ਕਿੰਨੀ ਦੇਰ ਤੋਂ ਇਹ ਬੁਝੀ ਹੋਈ ਲਾਲਟੈਨ ਲੈ ਕੇ ਘੁੰਮੀ ਜਾ ਰਹੇ ਹੋ। 

ਬੱਸ ਇਹੀ ਹਾਲ ਸਾਡਾ ਤੇ ਸਾਡੇ ਧਰਮ ਦੇ ਰਾਖਿਆਂ ਦਾ ਹੈ, ਲਾਲਟੈਨ ਬੁਝੀ ਹੋਈ ਹੈ ਪਰ ਅਸੀਂ ਉੱਸ ਨੂੰ ਚੁੱਕ ਕੇ ਟੱਕਰਾਂ ਮਾਰੀ ਫ਼ਿਰਦੇ ਹਾਂ ਤੇ ਸੋਚੀ ਜਾਂਦੇ ਹਾਂ ਕਿ ਅਸੀਂ ਬੜੇ ਧਾਰਮਿਕ ਹਾਂ।  ਗੁਰੁਦਵਾਰੇ ਦਾ ਗ੍ਰੰਥੀ ਵੀ ਬਾਰ-ਬਾਰ ਸਾਨੂੰ ਇਹ ਹੀ ਦੱਸੀ ਜਾਂਦੇ ਨੇ ਕਿ ਲਾਲਟੈਨ ਦੀ ਪੂਜਾ ਕਰਨੀ ਹੈ ਜਦ ਕਿ ਇਹ ਲਾਲਟੈਨ ਤੇ ਸਾਨੂੰ ਸਿਰਫ ਰਸਤਾ ਦਿਖਾਉਣ ਵਾਸਤੇ ਦਿੱਤੀ ਗਈ ਸੀ। ਭਾਈ ਸਾਹਿਬ ਜੀ, ਨਜ਼ਰ ਤੇ ਸਾਡੇ ਧਰਮ ਨੂੰ ਲੱਗ ਚੁੱਕੀ ਹੈ ਤਾਂ ਹੀ ਤੇ ਅਸੀਂ ਫ਼ੇਰ ਉਸੇ ਹਨ੍ਹੇਰੇ ਵੱਲ ਤੁਰੇ ਜਾ ਰਹੇ ਹਾਂ ਜਿਸ ਵਿੱਚੋਂ ਬਾਬਾ ਨਾਨਕ ਸਾਨੂੰ ਕੱਢਣਾ ਚਾਹੁੰਦਾ ਸੀ। ਸਾਨੂੰ ਵੀ ਹਾਲੇ ਚੱਲਦੇ ਹੋਏ ਕੋਈ 500 ਕੁ ਸਾਲ ਹੀ ਹੋਏ ਨੇ ਤੇ ਸਾਡੀ ਵੀ ਲਾਲਟੈਨ ਬੁੱਝ ਚੁੱਕੀ ਹੈ ਪਰੰਤੂ ਸਾਡਾ ਅਹੰਕਾਰ ਸਾਨੂੰ ਨਾ ਤੇ ਲਾਲਟੈਨ ਮੁੜ ਕੇ ਜਲਾਉਣ ਦਿੰਦਾ ਹੈ ਤੇ ਨਾ ਹੀ ਅਸੀਂ ਡਰ ਦੇ ਮਾਰੇ ਲਾਲਟੈਨ ਵੱਲ ਤੱਕਦੇ ਹਾਂ। ਬੱਸ ਧਰੂ ਘਸੀਟ ਕਰਦੇ ਚੱਲੀ ਜਾ ਰਹੇ ਹਾਂ ਪਤਾ ਨਹੀਂ ਕਿੱਧਰ। ਕੋਈ ਪੁੱਛੇ ਬਈ ਇਹ ਝੰਡੇ ਹੀ ਤੇ ਨਿਸ਼ਾਨੀ ਸੀ ਕੀ ਇੱਥੇ ਕੋਈ ਵਹਿਮ ਭਰਮ ਨਹੀਂ ਕੀਤੇ ਜਾਂਦੇ ਤੇ ਭਲੇ ਮਾਨਸ ਉੱਸ ਨਿਸ਼ਾਨੀ ਨੂੰ ਹੀ ਮਾੜੀ ਨਜ਼ਰ ਤੋਂ ਬਚਾਉਣ ਲਈ ਟੋਟਕੇ ਕਰਦੇ ਹਾਂ। 


"ਅਸੀਂ ਗੁਰੂ ਨਾਨਕ ਨੂੰ ਤਾਂ ਬਹੁਤ ਮੰਨਦੇ ਹਾਂ ਪਰ ਗੁਰੂ ਨਾਨਕ ਦੀ ਇੱਕ ਵੀ ਨਹੀਂ ਮੰਨਦੇ !"

ਅਸੀਂ ਫੇਰ ਤੋਂ ਉਹਨਾਂ ਕਰਮ ਕਾਂਡਾਂ ਵਿੱਚ ਰੁੱਝੇ ਹੋਏ ਹਾਂ ਜਿਹਨਾਂ ਤੋਂ ਗੁਰੂ ਨਾਨਕ ਨੇ ਇਸ ਜਗ ਨੂੰ ਹਟਾਇਆ ਸੀ।

ਸੋਚਣਾ ਜ਼ਰੂਰ !

ਅੱਜ ਲਈ ਇਤਨਾ ਹੀ...

|| ਇਤਿ ||

Tuesday, 19 July 2022

छिपकली

विनय दत्ता और नवीन शर्मा अच्छे दोस्त थे और उनकी दोस्ती की वजह थी उनकी दुकानें जो की लगभग साथ साथ थीं।  दोनों हमउम्र ही थे पर जहाँ विनय को यह दुकान पिता से विरासत में मिली थी वहीँ नवीन को यह दुकान अपनी नौकरी चले जाने के बाद मजबूरी में शुरू करनी पड़ी थी और बड़ी मेहनत से अपने काम को जमाया था। शायद यही कारण था कि विनय का ध्यान इधर उधर की बातों में ज़्यादा रहता था और नवीन अपने काम पर पूरा ध्यान दिया करता था। उन दोनों की दोस्ती भी इसी वजह से हुई कि विनय अक्सर अपनी दुकान के बाहर ही घूमता रहता और कभी कभी नवीन की दुकान पर भी आ जाया करता था।

दोनों के शौक थे फिल्म देखना और हालाँकि दोनों  फिल्म देखने
अलग़ -अलग़ जाते पर उसके बाद चर्चा दोनों इकठ्ठे बैठ कर ही करते। पिछले कई सालों से ऐसा ही चल रहा था कि फिर साल 2014 आया और विनय के हाव-भाव थोड़े बदलने लगे।  उसे हरदम सोशल मीडिया पर आए हुए सन्देश सच लगने लगे यहाँ तक कि वो बिना सोचे, बिना जांचे सारे के सारे मैसेज आगे भेज दिया करता।  कई बार नवीन ने उसे समझाया भी कि यह ठीक नहीं होता पर विनय कहाँ किसी की सुनने वाला था। शहर में एक धर्म विशेष की आबादी नाम मात्र ही थी पर विनय की दुकान पर अगर कोई आ भी जाता तो घृणा वश वो उसे ठीक से बात नहीं करता था और न ही कोई ज़्यादा सामान दिखाता।  बस यही कहता कि अमुक सामान नहीं है या उसका दाम बहुत ज़्यादा बताता।  कोशिश करता कि कम से कम उनसे बात करनी पड़े।

एक दो बार यह बात उसने बड़े गर्व से नवीन को भी बताई तो नवीन ने हँसते हुए कह दिया कि "अम्मी जान कहा करती थीं कि धंधे से बड़ा कोई धर्म नहीं होता" और अपने को क्या कि कोई किस धर्म से है अपना काम तो सामान बेचना है और घर चलाना है।  तो विनय गुस्सा हो कर कहता तुम्हें पता नहीं है ये लोग कैसे हैं, मैं तो घाटा सह लूँगा इन्हे सामान नहीं बेचूंगा। विनय अब अपने माथे पर टीका लगाने लगा था।  घर से निकल कर पहले मंदिर में जाता फिर अपनी दुकान खोलता। लगभग
रोज़ शाम को  शराब भी पीता है और मीट-मुर्गा भी खाता, हाँ मंगलवार और गुरूवार को छोड़ कर। दोस्तों के साथ मिलकर हर तरह का व्यभचार करता।

एक दिन हमेशा की तरह विनय अपनी दुकान छोड़ कर नवीन की दुकान पर बैठा इधर-उधर की बातें कर रहा था।  तभी किसी दूर तीर्थ स्थान की बात चल निकली और विनय, नवीन को समझाने लगा कि उसे भी तीर्थ स्थानों पर जाना चाहिए।  नवीन ने कहा की उसे बहुत मुश्किल लगता है अपने काम को छोड़ कर कहीं जाना। विनय अपनी बताने लगा कि देखो मैं कैसे अब तक कौन-कौन से मन्दिर और तीर्थस्थान देख चुका हूँ और रोज़ सुबह शाम शहर के बड़े वाले मंदिर में भी जाता हूँ।  देखो मेरे माथे पर कैसे तिलक लगा होता है।  बिना तिलक वाला माथा तो चांडाल का होता है और तिलक लगा हुआ देख कर ग्राहक मुझ पर जल्दी विश्वास भी कर लेते हैं। तुम भी मेरी तरह रोज़ मंदिर जाया करो नहीं तो लोगों को पता कैसे चलेगा कि हम धार्मिक हैं और कौन से धर्म के हैं।  नवीन विनय की बातें सुन कर पक चुका था बस दोस्ती की वजह से चुप था और मन ही मन में सोच रहा था कि यह तो बिल्कुल छिपकली की तरह है जो सारी रात कीड़े-मकौड़े खा कर घर में लगी धार्मिक तस्वीरों के पीछे छुपी रहती हैं। 

आप भी अपने आसपास गौर से देखिये, ढ़ेर सारे लोग मिल जायेंगे जो सारा दिन एक ढोंग, स्वांग सा रच कर घूमते रहते हैं और सूरज ढलते ही उनका असली चेहरा निकल आता है।  दिन में वो किसी मंदिर-गुरूद्वारे में ऐसे नज़र आएंगे जैसे इनसे ज़्यादा संस्कारी व्यक्ति तो कोई होगा ही नहीं लेकिन जैसे ही अपने घर में घुसते हैं, कभी पत्नी को तो कभी बच्चों को प्रताड़ित करते हैं।  यह हर समय एक द्वेष ले कर जीते रहते हैं लेकिन ऊपर से ऐसे मासूम बनते हैं कि इनके जैसा शरीफ कोई दूजा होगा ही नहीं पर सिर्फ इनके पास या साथ रहने वालों को ही इनकी असलियत का पता होता है।  ऐसे लोगों से बच के रहिये। मुझे तो एक मशहूर हिंदी फिल्म का गाना याद आ रहा है कि

दिल को देखो चेहरा न देखो,
चेहरे ने लाखों को लूटा,
दिल सच्चा और चेहरा झूठा !


                                                                       आज के लिए इतना ही।
                                                                                   ||  इति ||


<script async src="//pagead2.googlesyndication.com/pagead/js/adsbygoogle.js"></script>
<script>
     (adsbygoogle = window.adsbygoogle || []).push({
          google_ad_client: "ca-pub-7979421484007145",
          enable_page_level_ads: true
     });
</script>

Monday, 6 June 2022

ਨਸੀਬ

"ਭਰਾਜੀ, ਉਹਨਾਂ ਦੇ ਘਰ ਮੀਟ-ਮੁਰਗਾ ਚੱਲਦਾ ਹੈ ਤੇ ਨਿੱਕੀ, ਨਾਂ ਤੇ ਖਾਂਦੀ ਹੈ ਤੇ ਨਾਂ ਪਕਾਉਂਦੀ ਹੈ, ਅਸੀਂ ਇਹ ਰਿਸ਼ਤਾ ਨਹੀਂ ਕਰਨਾ !"- ਡੈਡੀ ਨੇ ਬੱਸ ਇਹੀ ਕਹਿ ਕੇ ਵੱਡੇ ਭਾਪਾ ਜੀ ਦੀ ਸਾਲੀ ਦੇ ਜੇਠ ਦੇ ਮੁੰਡੇ ਦਾ ਰਿਸ਼ਤਾ ਮੋੜ ਦਿੱਤਾ ਸੀ।  ਹਾਲਾਂਕਿ ਉਸ ਪਰਿਵਾਰ ਨੂੰ ਸਾਰੇ ਜਾਣਦੇ ਸੀ ਤੇ ਘਰ ਵੀ ਆਣਾ ਜਾਣਾ ਸੀ ਪਰ ਡੈਡੀ ਦੀ ਬੱਸ ਇੱਕੋ ਹੀ ਰੱਟ ਸੀ ਕਿ ਮੁੰਡਾ ਗੁਰਸਿੱਖ ਹੋਵੇ, ਮੀਟ-ਮੁਰਗਾ ਤੇ ਸ਼ਰਾਬ ਤੋਂ ਪਰਹੇਜ਼ ਕਰਦਾ ਹੋਵੇ। ਮੰਮੀ ਵੀ ਆਪਣੇ ਆਪ ਨੂੰ ਇਹੀ ਸਮਝਾ ਕੇ ਚੁੱਪ ਹੋ ਗਈ ਕਿ ਜਿੱਥੇ ਲੇਖ-ਸੰਜੋਗ। ਮੈਂ ਤਿੰਨਾਂ ਭੈਣਾਂ ਵਿੱਚੋਂ ਸਭ ਤੋਂ ਛੋਟੀ ਸੀ ਤੇ ਹਾਲੇ ਮੈਨੂੰ ਇਹਨਾਂ ਗੱਲਾਂ ਦਾ ਬਹੁਤਾ ਪਤਾ ਵੀ ਨਹੀਂ ਸੀ।  ਵੱਡੇ ਭਾਪਾ ਜੀ ਨੇ ਡੈਡੀ ਨੂੰ ਬਥੇਰਾ ਸੱਮਝਾਉਣ ਦੀ ਕੋਸ਼ਿਸ਼ ਕੀਤੀ ਪਰ ਡੈਡੀ ਆਪਣੀ ਗੱਲ ਤੇ ਅੜੇ ਰਹੇ। ਮੇਰੀ ਐੱਮ. ਏ. ਪੂਰੀ ਹੋ ਗਈ ਸੀ ਤੇ ਮੈਂ ਅੱਗੇ ਬੀ. ਐਡ. ਕਰਨ ਬਾਰੇ ਸੋਚ ਰਹੀ ਸੀ।

ਥੋੜੇ ਦਿਨਾਂ ਬਾਅਦ ਇੱਕ ਰਿਸ਼ਤਾ ਹੋਰ ਆਇਆ, ਮੁੰਡਾ ਕਿਸੇ ਕੰਪਨੀ ਵਿੱਚ ਅਕਾਊਂਟੈਂਟ ਸੀ, ਪੂਰਨ ਗੁਰਸਿੱਖ, ਅੰਮ੍ਰਿਤ ਧਾਰੀ, ਸਵੇਰੇ-ਸ਼ਾਮ ਪਾਠ ਕਰਨ ਵਾਲਾ ਪਰਿਵਾਰ, ਡੈਡੀ ਨੇ ਫਟਾਫਟ ਗੱਲ ਅੱਗੇ ਤੋਰ ਲਿੱਤੀ।  ਕੁਲਰਾਜ ਨਾਮ ਸੀ, ਤਿੰਨਾਂ ਭੈਣਾਂ ਦਾ ਛੋਟਾ ਭਰਾ।  ਭੈਣਾਂ ਵਿਆਹੀਆਂ ਹੋਇਆਂ ਸੀ ਤੇ ਸ਼ਹਿਰ ਦੀ ਨਵੀਂ ਅਬਾਦੀ ਵਿੱਚ ਆਪਣਾ ਘਰ, ਹੋਰ ਕੀ ਚਾਹੀਦਾ ਸੀ।  ਦੇਖ ਦਿਖਾ ਹੋਇਆ, ਸਾਡੇ ਵੱਲੋਂ ਮੇਰੀਆਂ ਦੋਨੋ ਭੈਣਾਂ, ਜੀਜਾ ਜੀ, ਵੱਡੇ ਭਾਪਾ ਜੀ ਤੇ ਮੰਮੀ ਡੈਡੀ ਸੀ ਤੇ ਉਧਰੋਂ ਪਤਾ ਨਹੀਂ ਕੌਣ-ਕੌਣ।  ਮੈਂ ਸ਼ਰਮਾਉਂਦੀ ਹੋਈ ਕੁੱਝ ਦੱਸ ਨਹੀਂ ਸਕਦੀ ਸੀ ਪਰ ਫੇਰ ਮੇਰੀ ਵੱਡੀ ਭੈਣ - ਜੱਸੀ ਤੇ ਤੇਜੀ ਜੀਜਾ ਜੀ ਨੇ ਮੈਨੂੰ ਇਕੱਲੀ ਨੂੰ ਕੋਲ ਬੁਲਾ ਕੇ ਮੇਰੀ ਮਰਜ਼ੀ ਪੁੱਛੀ ਤੇ ਮੈਂ ਇਹੀ ਕਹਿ ਸਕੀ ਕਿ ਮੈਨੂੰ ਕੁੱਝ ਨਹੀਂ ਪਤਾ, ਤੁਸੀ ਵੱਡੇ ਹੋ, ਜਿਵੇਂ ਤੁਹਾਨੂੰ ਠੀਕ ਲੱਗੇ।  ਲਉ ਜੀ ਇਹ ਰਿਸ਼ਤਾ ਹੋ ਗਿਆ ਤੇ ਰੋਕੇ ਤੋਂ ਠੀਕ ਇੱਕ ਮਹੀਨੇ ਬਾਅਦ ਦੀ ਤਾਰੀਖ਼ ਵੀ ਪੱਕੀ ਹੋ ਗਈ।

ਇਸ ਸਮੇਂ ਦੌਰਾਨ ਇੱਕ ਜਾਂ ਦੋ ਵਾਰ ਕੁਲਰਾਜ ਦਾ ਫੋਨ ਵੀ ਆਇਆ ਸੀ ਪਰ ਮੈਂ ਸੰਗਦੀ ਨੇਂ ਬਹੁਤੀ ਗੱਲ ਨਾ ਕਰਨੀ, ਕਰਦੀ ਵੀ ਕੀ, ਹੋਰ ਸਭ ਠੀਕ ? ਮੰਮੀ ਕਿਵੇਂ, ਤੇ ਪਾਪਾ ਕਿਵੇਂ ਤੋਂ ਇਲਾਵਾ ਹੋਰ ਕੋਈ ਗੱਲ ਸੁੱਝਦੀ ਹੀ ਨਹੀਂ ਸੀ।  ਕੁਲਰਾਜ ਹੁਣਾ ਦੇ ਵੱਲੋਂ ਸੁਨੇਹਾ ਆਇਆ ਕਿ
ਸਾਡੇ ਤਿੰਨ ਜਵਾਈ ਨੇ  ਤੇ ਦੋ ਕੁਲਰਾਜ ਦੇ ਫੁੱਫੜ, ਬਸ ਇਹਨਾਂ ਦੀ ਹੀ ਮਿਲਣੀ ਹੋਣੀ ਹੈ ਤੇ ਹਾਂ, ਮਿਲਣੀ ਵਿੱਚ ਕੰਬਲ ਦੀ ਥਾਂ ਮੁੰਦਰੀਆਂ ਰੱਖ ਲੈਣਾ। ਸੁਣ ਕੇ ਮਾੜਾ ਤੇ ਲੱਗਾ ਪਰ ਡੈਡੀ ਨੇ ਕਿਹਾ ਕੋਈ ਗੱਲ ਨਹੀਂ ਮੈਂ ਭਰਾਜੀ ਕੋਲੋਂ ਕੁੱਝ ਪੈਸੇ ਫੜ ਕੇ ਸਾਰਾ ਕੰਮ ਨਬੇੜ ਦੇਣਾ।  ਭਰਾਜੀ ਨੂੰ ਮੈਂ ਆਪੇ ਹੌਲੀ-ਹੌਲੀ ਮੋੜ ਦਿਆਂਗਾ।  ਓਹੀ ਹੋਇਆ, ਜਿੱਦਾਂ-ਕਿੱਦਾਂ ਵਿਆਹ ਹੋ ਗਿਆ।  ਸਹੁਰੇ ਘਰ ਸਭ ਕੁੱਝ ਵੱਖਰਾ ਤੇ ਉਪਰਾ ਜਿਹਾ ਲੱਗਦਾ ਸੀ।


ਫੇਰਾ ਪਾਉਣ ਆਈ ਤੇ ਸਾਰਾ ਪਰਿਵਾਰ ਕੱਠਾ ਹੋਇਆ ਸੀ ਜੱਸੀ ਭੈਣ, ਤੇਜੀ ਜੀਜਾ ਜੀ, ਮੀਤੀ ਭੈਣ, ਕਮਲ ਜੀਜਾ ਜੀ ਤੇ ਉਹਨਾਂ ਦੇ ਬੱਚੇ, ਬੜੀ ਰੌਣਕ ਲੱਗੀ।  ਕੁਲਰਾਜ ਵੀ ਥੋੜੀ- ਬਹੁਤ ਗੱਲ ਕਰਦੇ ਰਹੇ ਪਰ ਮੈਂ ਆਪਣੀ ਗੱਲ ਜੱਸੀ ਨਾਲ ਕੀਤੇ ਬਗੈਰ ਹੀ ਵਾਪਿਸ ਚਲੀ ਗਈ।  ਸਹੁਰੇ ਘਰ ਕੁੱਝ ਦਿਨ ਏਦਾਂ ਹੀ ਰਿਹਾ ਫੇਰ ਇੱਕ-ਇੱਕ ਕਰਕੇ ਸਾਰੇ ਰਿਸ਼ਤੇਦਾਰ ਵੀ ਆਪੋ-ਆਪਣੇ ਘਰਾਂ ਨੂੰ ਚਲੇ ਗਏ।  ਹੁਣ ਘਰ ਵਿੱਚ ਅਸੀਂ ਚਾਰ ਜੀ ਰਹਿ ਗਏ ਸੀ।  ਪਾਪਾ ਤੇ ਕੁਲਰਾਜ ਕੰਮ ਤੇ ਚਲੇ ਜਾਂਦੇ, ਮੈਂ ਤੇ ਮੰਮੀ ਘਰ ਕੱਲੇ ਰਹਿ ਜਾਂਦੇ।  ਮੰਮੀ ਜ਼ਿਆਦਾਤਰ ਆਪਣੇ ਕਮਰੇ ਵਿੱਚ ਬੈਠੇ ਟੀ.ਵੀ. ਦੇਖਦੇ ਜਾਂ ਫ਼ੇਰ ਫੋਨ ਤੇ ਗੱਲਾਂ ਕਰਦੇ ਰਹਿੰਦੇ।  ਮੈਂ ਵੀ ਉਹਨਾਂ ਕੋਲ ਬੈਠੀ ਕਦੇ ਕੋਈ ਕਿਤਾਬ ਪੜਦੀ ਰਹਿੰਦੀ ਜਾਂ ਫੇਰ ਮੰਮੀ ਦੀਆਂ ਗੱਲਾਂ ਸੁਣਦੀ ਰਹਿੰਦੀ।  ਦੁਪਹਿਰ ਨੂੰ ਕਦੇ ਰੋਟੀ ਖਾ ਲੈਣੀ ਨਹੀਂ ਤੇ ਸ਼ਾਮ ਨੂੰ ਕੁਲਰਾਜ ਤੇ ਪਾਪਾ ਦੇ ਆਉਣ ਤੇ ਚਾਹ ਨਾਲ ਕੁੱਝ ਖਾ ਲੈਣਾ ਤੇ ਫੇਰ ਰਾਤ ਨੂੰ ਕੁੱਝ ਖਾਣ ਤੇ ਮੰਨ ਨਾ ਕਰਨਾ।  ਸਵੇਰੇ-ਸ਼ਾਮ ਨੂੰ ਗੁਰੂਦਵਾਰਾ ਸਾਹਿਬ ਜਾਣ ਦਾ ਇੱਕ ਨਿਯਮ ਹੀ ਬਣ ਗਿਆ ਸੀ।


ਆਉਂਦੇ ਤਿੰਨਾਂ ਸਾਲਾਂ ਵਿੱਚ ਮੈਂ ਦੋ ਧੀਆਂ ਦੀ ਮਾਂ ਬਣ ਗਈ, ਬਥੇਰੀਆਂ ਗੱਲਾਂ ਹੁੰਦੀਆਂ ਪਰ ਜਦੋਂ ਵੀ ਡੈਡੀ ਨੇ ਸਿਰ ਤੇ ਪਿਆਰ ਦੇਂਦੇ ਹੋਏ ਪੁੱਛਣਾ - "ਨਿੱਕੀਏ, ਤੂੰ ਖੁਸ਼ ਤੇ ਹੈਂ ਨਾ ਪੁੱਤਰ?" ਬੱਸ ਹਿੰਮਤ ਨਾ ਪੈਣੀ ਦੱਸਣ ਦੀ ਕਿ ਮੇਰੇ ਨਾਲ ਕੀ ਹੁੰਦੀ ਹੈ।  ਰੋਜ ਇਹੀ ਗੱਲ ਸੁਨਣ ਨੂੰ ਮਿਲਦੀ ਕਿ ਸਾਨੂੰ ਵੀ ਕਦੇ ਪੋਤਰੇ ਦਾ ਮੂੰਹ ਵਿਖਾ ਦੇ, ਪਤਾ ਨਹੀਂ ਕਿੱਥੋਂ ਆ ਗਈ ਇਹ ਕੁੜੀਆਂ ਜੰਮਣ ਵਾਲੀ।  ਇਹਦੀ ਤੇ ਮਾਂ ਵੀ ਤਿੰਨ ਕੁੜੀਆਂ ਜੰਮੀ ਬੈਠੀ ਸੀ, ਉਹੋ ਜਿਹੀ ਅੱਗੋਂ ਧੀ।  ਫੇਰ ਇੱਕ ਦਿਨ ਭਰੀ -ਪੀਤੀ ਦੇ ਮੂੰਹੋਂ ਨਿਕਲ ਹੀ ਗਿਆ ਕਿ ਤੁਹਾਡੀਆਂ ਵੀ ਤੇ ਤਿੰਨ ਧੀਆਂ ਨੇ, ਤੇ ਪਾਪਾ ਦੀਆਂ ਵੀ ਤੇ ਦੋ ਭੈਣਾਂ ਨੇ।  ਬੱਸ ਪੁਛੋ ਨਾ ਫੇਰ ਤੇ ਘਰ ਆਉਂਦਿਆਂ ਹੀ ਕੁਲਰਾਜ ਨੇ ਮੇਰੇ ਤੇ ਹੱਥ ਚੁੱਕਿਆ ਤੇ ਮੇਰੇ ਬੁੱਲ੍ਹ ਕੋਲੋਂ ਖੂਨ ਵੱਗ ਤੁਰਿਆ।  ਦੋਨੋ ਕੁੜੀਆਂ ਘਾਬਰੀਆਂ ਦਾਦੀ ਕੋਲ ਗਈਆਂ ਪਾਰ ਅੱਗੋਂ ਦਾਦੀ ਨੇ ਉਹਨਾਂ ਦੇ ਵੀ ਇੱਕ-ਇੱਕ ਚਪੇੜ ਲੈ ਦਿੱਤੀ।  ਕਿਸੇ ਤਰਾਂ ਉਸ ਦਿਨ ਉਹ ਤੂਫ਼ਾਨ ਠੰਡਾ ਹੋਇਆ ਪਰ ਫੇਰ ਇਹ ਅਕਸਰ ਹੋਣ ਲੱਗ ਪਿਆ।  ਕਦੇ ਮੇਰੇ ਮੰਮੀ-ਡੈਡੀ ਨੂੰ ਤੇ ਕਦੇ ਮੇਰੇ ਭੈਣ-ਜੀਜੇ ਦੇ ਨਾਂ ਤੇ ਮੇਹਣੇ ਵੱਜਦੇ ਹੀ ਰਹਿੰਦੇ ਕਿ ਉਹ ਮੇਰੇ ਲਈ ਕੁੱਝ ਕਰਦੇ ਹੀ ਨਹੀਂ ਜਾਂ ਕੁਲਰਾਜ ਨੂੰ ਠੀਕ ਢੰਗ ਨਾਲ ਨਹੀਂ ਵਰਤਦੇ। 

ਅੱਜ ਵਿਆਹ ਨੂੰ ਵੀਹ ਸਾਲ ਹੋ ਗਏ ਨੇ, ਹਾਂ ਅੱਜ ਦੇ ਦਿਨ ਹੀ ਸਾਡਾ ਵਿਆਹ ਹੋਇਆ ਸੀ। ਮੰਮੀ ਤੇ ਪਾਪਾ ਦੋਨੋ ਪੂਰੇ ਹੋ ਗਏ ਨੇ, ਵੱਡੀ ਕੁੜੀ ਹਰਲੀਨ ਬੀ. ਏ. ਦੂਜੇ ਸਾਲ ਵਿੱਚ ਹੈ ਤੇ ਛੋਟੀ, ਜਸਲੀਨ ਬਾਹਰਵੀਂ ਵਿੱਚ।  ਕੁਲਰਾਜ ਅੱਜ ਵੀ ਸਵੇਰੇ ਮੇਰੇ ਨਾਲ ਲੜ ਕੇ ਦਫ਼ਤਰ ਗਿਆ ਹੈ, ਕਾਰਣ, ਮੇਰਾ ਮੋਬਾਇਲ ਵਿੱਚ ਪੈਸੇ ਪੁਆਉਣ ਨੂੰ ਜੋ ਕਹਿ ਦਿੱਤਾ ਸੀ। ਨਾਲੇ ਫ਼ਰਮਾਨ ਜਾਰੀ ਹੋਇਆ ਕਿ ਅਗਲੇ ਦੱਸ ਦਿਨ ਤੂੰ ਘਰੋਂ ਬਾਹਰ ਨਹੀਂ ਜਾਏਂਗੀ, ਪੇਕੇ ਵੀ ਨਹੀਂ।  ਮੈਂ ਸੋਚਦੀ ਕਿ ਜਿਹੜਾ ਮੀਟ-ਮੁਰਗਾ ਖਾਂਦਾ ਸੀ ਉਹ ਮੇਰੇ ਨਾਲ ਕਿੱਦਾਂ ਦਾ ਸਲੂਕ ਕਰਦਾ ? ਕੀ ਇਹ ਗੁਰਮੁੱਖ, ਦਿਨ ਵਿੱਚ ਨਿਤਨੇਮ ਕਰਨ ਵਾਲਾ, ਦੋ ਟਾਈਮ ਗੁਰੂ ਘਰ ਜਾਣ ਵਾਲਾ ਕਦੇ ਮੇਰੇ ਦਿਲ ਦੀ ਗੱਲ ਸੁਣੇਗਾ ? ਕੀ ਮੈਂ ਵੀ ਕਿਸੇ ਦਿਨ ਸੱਚਮੁੱਚ ਖੁਸ਼ ਹੋ ਕੇ ਆਪਣੀਆਂ ਭੈਣਾਂ ਨੂੰ ਮਿਲਾਂਗੀ ? ਹੁਣ ਤੇ ਇੱਕ ਸਮਝੌਤਾ ਜਿਹਾ ਹੋ ਕੇ ਰਹਿ ਗਿਆ ਹੈ ਇਹ ਵਿਆਹ ਬੱਸ ਮੇਰੀਆਂ ਧੀਆਂ ਠੀਕ-ਠਾਕ ਪੜ -ਲਿਖ ਕੇ ਆਪਣੇ ਪੈਰਾਂ ਤੇ ਖੜੀਆਂ ਹੋ ਜਾਣ ਤੇ ਫੇਰ ਮੈਂ ਉਹਨਾਂ ਵਾਸਤੇ ਭਾਵੇਂ ਕੋਈ ਮੀਟ-ਮੁਰਗਾ ਖਾਣ ਵਾਲਾ ਹੀ ਸਹੀ ਪਰ ਪਿਆਰ ਕਰਨ ਵਾਲਾ ਲੱਭ ਕੇ ਉਹਨਾਂ ਨੂੰ ਤੋਰ ਦਿਆਂ।  ਬੱਸ ਇਹ ਗੱਲ ਪੱਕੀ ਹੈ ਕਿ ਉਹ ਸਾਫ ਦਿਲ ਹੋਣ ਦਾ ਲੋਕ ਪ੍ਰਚਾਰ ਨਾ ਕਰਦਾ ਹੋਵੇ।  ਸਮਾਜ ਵਿੱਚ ਤੇ ਬੜੀ ਸੋਭਾ ਹੈ ਕੁਲਰਾਜ ਦੀ ਪਰ ਮੈਨੂੰ ਹੀ ਪਤਾ ਹੈ ਕਿ ਉਹ ਅਸਲ ਵਿੱਚ ਕਿਸ ਤਰਾਂ ਦਾ ਹੈ।

 ਮਿਲਣਾ ਉਸ ਨਾਲ ਇੱਕ ਇਤਫ਼ਾਕ ਸੀ ਜਾਂ ਮੇਰਾ ਨਸੀਬ ਸੀ, ਉਹ ਉਨ੍ਹਾਂ ਹੀ ਦੂਰ ਹੋ ਗਿਆ ਮੇਰੇ ਜਿੰਨੇ ਕ਼ਰੀਬ ਸੀ !


ਅੱਜ ਲਈ ਐਨਾਂ ਹੀ।


<script async src="//pagead2.googlesyndication.com/pagead/js/adsbygoogle.js"></script>
<script>
     (adsbygoogle = window.adsbygoogle || []).push({
          google_ad_client: "ca-pub-7979421484007145",
          enable_page_level_ads: true
     });
</script>

Friday, 20 May 2022

ਮਰਯਾਦਾ

ਰੋਜ਼ ਵਾਂਗ ਅੱਜ ਵੀ ਘਰ ਟੀਵੀ ਲਗਾ ਹੋਇਆ ਸੀ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕੀਰਤਨ ਚੱਲ ਰਿਹਾ ਸੀ।  ਸਬ ਆਪੋ ਆਪਣੇ ਕੰਮ ਲੱਗੇ ਹੋਏ ਸੀ। ਬਚਨ ਸਿੰਘ ਹੁਣਿ ਵੀ ਬੈਠੇ ਚਾਹ ਪੀ ਰਹੇ ਸੀ ਤੇ ਪਤਨੀ ਪਰਕਾਸ਼ ਕੌਰ ਵੀ ਕੋਲ ਹੀ ਬੈਠੀ ਸਵੈਟਰ ਬੁਣ ਰਹੀ ਸੀ।  ਨਿੱਕਾ ਫਤਿਹ ਵੀ ਕੋਲ ਬੈਠਾ ਸੀ ਤੇ ਆਪਣੀ ਬਣਾਈ ਹੋਈ ਪੇਟਿੰਗ ਵਿੱਚ ਰੰਗ ਭਰ ਰਿਹਾ ਸੀ ਪਰ ਉਸਦਾ ਧਿਆਨ ਕਦੇ ਦਾਦਾ ਜੀ ਦੇ ਅੱਗੇ ਪਏ ਬਿਸਕੁਟ ਵੱਲ ਤੇ ਕਦੇ ਟੀਵੀ ਤੇ ਚੱਲ ਰਹੇ ਕੀਰਤਨ ਵੱਲ ਵੀ ਜਾ ਰਿਹਾ ਸੀ।  ਵਿੱਚ ਵਿਚਾਲੇ ਹੀ ਉਹ ਗੱਲਾਂ ਵੀ ਕਰਿ ਜਾ ਰਿਹਾ ਸੀ, ਹੋਰ ਕੁੱਝ ਨਹੀਂ ਤੇ ਟੀਵੀ ਤੇ ਨਜ਼ਰ ਆਉਂਦੀ ਭੀੜ ਯਾ ਫੇਰ ਸਰੋਵਰ ਵਿੱਚ ਤਰਦੀਆਂ ਮੱਛੀਆਂ ਨੂੰ ਵੀ ਦੇਖ-ਦੇਖ ਖੁਸ਼ ਹੋ ਰਿਹਾ ਸੀ।

ਥੋੜੀ ਦੇਰ ਵਿੱਚ ਹਜ਼ੂਰੀ ਰਾਗੀ ਭਾਈ ਸ਼ੁੱਭਦੀਪ ਸਿੰਘ ਜੀ, ਜੋ ਕਿ ਬਚਨ ਸਿੰਘ ਜੀ ਨੂੰ ਬਹੁਤ ਪਸੰਦ ਸੀ, ਕੀਰਤਨ ਕਰਨ ਲਈ ਆ ਬੈਠੇ। ਉਹਨਾਂ ਨੇ ਭਗਤ ਕਬੀਰ ਜੀ ਦਾ ਲਿਖਿਆ ਸ਼ਬਦ "ਕਹੋ ਪੰਡਿਤ ਸੂਚਾ ਕਵਨ ਠਾਉਂ " ਗਾਣਾ ਸ਼ੁਰੂ ਕੀਤਾ ਤੇ ਫਤਿਹ ਵੀ ਬੜੇ ਗੌਰ ਨਾਲ ਸੁਨਣ ਤੇ ਦੇਖਣ ਲੱਗ ਪਿਆ। ਸੰਗਤ ਬਹੁਤ ਜ਼ਿਆਦਾ ਸੀ ਤੇ ਇਕ ਦੂਜੇ ਨਾਲ ਖਹਿੰਦੇ ਹੋਏ ਲੋਕ ਮੱਥਾ ਟੇਕੀ ਜਾਂਦੇ ਸੀ। ਕੋਲ ਖੜੇ ਸੇਵਾਦਾਰ ਆਪਣੀ ਡਿਊਟੀ ਕਰਿ ਜਾ ਰਹੇ ਸੀ। ਕਿਸੇ ਬੀਬੀ ਦਾ ਸਿਰ ਤੋਂ ਪੱਲਾ ਜੇ ਥੋੜਾ ਜੇਹਾ ਵੀ ਹਿੱਲ ਜਾਂਦਾ ਤਾਂ ਸੇਵਾਦਾਰ ਝੱਟ ਉਹਨੂੰ ਟੋਕ ਦੇਂਦਾ। ਦੋ ਤਿੰਨ ਵਾਰ ਤਾਂ ਇੰਜ ਲੱਗਾ ਕਿ ਉਹ ਸੇਵਾਦਾਰ ਹਰ ਇੱਕ ਬੀਬੀ ਨੂੰ ਟੋਕ ਰਿਹਾ ਸੀ।

ਹਾਲੇ ਸ਼ਬਦ ਖਤਮ ਨਹੀਂ ਸੀ ਹੋਇਆ, ਕਿ ਉਸੇ ਸੇਵਾਦਾਰ ਨੇ ਇੱਕ ਬੀਬੀ ਦੀ ਚੁੰਨੀ ਆਪਣੇ ਹੱਥ ਨਾਲ ਫੜ ਕੇ ਜ਼ਬਰਦਸਤੀ ਉਸਦੇ ਸਿਰ ਉੱਤੇ ਕਰ ਦਿੱਤੀ।  ਠੀਕ ਤੇ ਬਚਨ ਸਿੰਘ ਹੁਣਾ ਨੂੰ ਵੀ ਨਹੀਂ ਲੱਗਾ ਪਰ ਉਹ ਚੁੱਪ ਰਹੇ।  ਕੋਲ ਬੈਠੀ ਫਤਿਹ ਦੀ ਦਾਦੀ, ਪਰਕਾਸ਼  ਕੌਰ, ਆਖਣ ਲੱਗੇ ਬਈ ਇਹ ਤੇ ਬਹੁਤ ਗ਼ਲਤ ਹੈ।  ਜੇ ਮੈਂ ਹੁੰਦੀ ਤੇ ਮੈਂ ਤੇ ਸੇਵਾਦਾਰ ਨੂੰ ਝਿੜੱਕ ਦੇਣਾ ਸੀ।  ਕੋਈ ਹੋਰ ਮੇਰੀ ਚੁੰਨੀ ਨੂੰ ਹੱਥ ਲਾ ਕੇ ਤੇ ਵਿਖਾਏ, ਹੱਥ ਨਾ ਵੱਢ ਕੇ ਰੱਖ ਦਿਆਂ ! ਬਚਨ ਸਿੰਘ ਜੀ ਬੱਸ ਵੈਸੇ ਹੀ ਸਫਾਈ ਜਿਹੀ ਦੇਣ ਲੱਗ ਪਏ ਕਿ ਜਨਾਨੀਆਂ ਵੀ ਤੇ ਆਪਣੀ ਚੁੰਨੀ ਸੰਭਾਲ ਕੇ ਨਹੀਂ ਰੱਖਦਿਆਂ, ਬਾਰ ਬਾਰ ਸਿਰ ਤੋਂ ਤਿਲਕਦੀ ਹੀ ਰਹਿੰਦੀ ਆ। ਪਰ ਪਰਕਾਸ਼, ਗੱਲ ਤੇ ਤੇਰੀ ਵੀ ਬਿਲਕੁੱਲ ਠੀਕ ਹੈ, ਕੋਈ ਕਿਸੇ ਦੇ ਪਾਏ ਹੋਏ ਕੱਪੜਿਆਂ ਨੂੰ ਨਹੀਂ ਛੋਹ ਸੱਕਦਾ, ਇਹ ਗ਼ਲਤ ਹੈ। ਇਹ ਮਰਯਾਦਾ ਤੇ ਨਹੀਂ। ਇਹ ਜਿਹੜਾ ਸ਼ਬਦ ਚੱਲ ਰਿਹਾ ਹੈ ਉਹ ਵੀ ਤੇ ਇਹੀ ਸਮਝਾ ਰਿਹਾ ਹੈ ਕਿ ਐਵੇਂ ਜੂਠੇ-ਸੁੱਚੇ ਦੇ ਵਹਿਮਾਂ ਭਰਮਾਂ ਵਿੱਚ ਨਹੀਂ ਫਸਣਾ।

ਕੋਲ ਬੈਠਾ ਫਤਿਹ ਵੀ ਇਸ ਗੱਲਬਾਤ ਵਿੱਚ ਸ਼ਾਮਿਲ ਹੁੰਦਾ ਹੋਇਆ, ਪੁੱਛਣ ਲੱਗਾ - ਦਾਦਾ ਜੀ, ਇਹ ਸਿਰ ਢੱਕਣਾ ਐਨਾਂ ਜ਼ਰੂਰੀ ਕਿਉਂ ਹੈ ? ਜੇ ਕੋਈ ਨੰਗੇ ਸਿਰ ਇੱਥੇ ਮੱਥਾ ਟੇਕਣ ਆ ਜਾਏ ਤੇ ਕੋਈ ਅਪਰਾਧ ਹੋ ਜਾਂਦਾ ਹੈ ? ਬਚਨ ਸਿੰਘ ਫਤਿਹ ਨੂੰ ਸਮਝਾਉਣ ਲੱਗੇ ਕਿ ਇਹ ਇਕ ਹੋਰ ਪਾਖੰਡ ਜਾਂ ਕਰਮ ਕਾਂਡ ਹੀ ਹੈ।  ਐਵੇਂ ਲੋਕ ਇੱਕ ਦੂਜੇ ਦੇ ਦੇਖਾ-ਦੇਖੀ ਕਰੀ ਜਾਂਦੇ ਨੇ। ਅਸਲ ਵਿੱਚ ਸਿਰ ਢੱਕਣਾ ਤੇ ਇੱਕ ਪ੍ਰਤੀਕ ਮਾਤਰ ਹੈ ਕਿ ਮੈਂ ਗੁਰੂ ਕੋਲ ਯਾ ਕਿਸੇ ਵੱਡੇ ਕੋਲ ਆਇਆ ਹਾਂ ਤੇ ਮੈਂ ਸਿਰਫ ਉਸਦੀ ਸੁਣਾਂਗਾ, ਆਪਣਾ ਦਿਮਾਗ ਜਾਂ ਆਪਣੀ ਮੱਤ ਦਾ ਇਸਤੇਮਾਲ ਨਹੀਂ ਕਰਾਂਗਾ। ਇਹੀ ਕਾਰਨ ਹੈ ਕਿ ਨੂੰਹਾਂ ਸੌਹੁਰੇ ਘਰ ਆ ਕੇ ਆਪਣੇ ਤੋਂ ਵੱਡੇ ਕੋਲੋਂ ਘੁੰਡ ਕੱਢੀਆਂ ਸੀ।

ਫਤਿਹ ਫੇਰ ਬੋਲ ਪਿਆ - ਪਰ ਦਾਦਾ ਜੀ ਮੇਰੀ ਮੰਮੀ ਤੇ ਘੁੰਡ ਨਹੀਂ ਕੱਢਦੇ, ਉਹਨਾਂ ਨੇ ਤੇ ਸਿਰ ਵੀ ਨਹੀਂ ਢਕਿਆ ਹੁੰਦਾ, ਕਿ ਉਹ ਗ਼ਲਤ ਕਰ ਰਹੇ ਨੇ ? ਬਚਨ ਸਿੰਘ ਆਖਣ ਲੱਗੇ - ਪੁੱਤਰ ਤੇਰੀ ਮੰਮੀ ਲੱਗਦੀ ਤੇ ਸਾਡੀ ਨੂੰਹ ਹੀ ਹੈ ਪਰ ਸਾਡੇ ਘਰ ਵਿੱਚ ਹਰ ਕਿਸੇ ਨੂੰ ਇਹ ਹਕ ਹੈ ਕਿ ਉਹ ਆਪਣੇ ਦਿਲ ਦੀ ਗੱਲ ਯਾ ਆਪਣੀ ਸੋਚ ਸਬ ਨਾਲ ਸਾਂਝੀ ਕਰ ਸਕੇ।  ਫੇਰ ਉਹ ਮੇਰੇ ਤੋਂ ਜ਼ਿਆਦਾ ਪੜੀ ਲਿਖੀ ਆ, ਮੇਰੇ ਤੋਂ ਜ਼ਿਆਦਾ ਸਮਝਦਾਰ ਹੈ ਤੇ ਫੇਰ ਉਹ ਆਪਣੀ ਸਲਾਹ ਕਿਓਂ ਨਹੀਂ ਦੇ ਸਕਦੀ।  ਇਸ ਵਾਸਤੇ ਜਦ ਉਹ ਵਿਆਹ ਕੇ ਇਸ ਘਰ ਆਈ ਸੀ ਤਾਂ ਸਮਾਜ ਦੀ ਮਰਯਾਦਾ ਨੂੰ ਮੰਨਦੇ ਹੋਏ ਉਸਨੇ ਵੀ ਸਿਰ ਢਕਿਆ ਸੀ ਪਰ ਮੈਂ ਤੇ ਤੇਰੀ ਦਾਦੀ ਨੇ ਇਸਨੂੰ ਕੋਲ ਬਿਠਾ ਕੇ ਸਮਝਾਇਆ ਕਿ ਇਸ ਘਰ ਵਿੱਚ ਕੋਈ ਵੀ ਆਪਣੇ ਵਿਚਾਰ, ਸਲਾਹ ਯਾ ਸੋਚ ਸਾਂਝੀ ਕਰ ਸਕਦਾ ਹੈ ਫੇਰ ਉਹ ਭਾਵੇਂ ਆਦਮੀ ਹੋਵੇ ਜਾਂ ਔਰਤ, ਵੱਡਾ ਹੋਵੇ ਜਾਂ ਨਿੱਕਾ, ਸਹੀ ਹੋਵੇ ਜਾਂ ਗ਼ਲਤ, ਮਸਲਾ ਤੇ ਕੱਠੇ ਬੈਠ ਕੇ ਇਕ ਦੂਜੇ ਦੀ ਗੱਲ ਸੁਣ ਕੇ ਹੀ ਹੱਲ ਕੀਤੇ ਜਾਂਦੇ ਨੇ।  ਨਾਲੇ ਸਿਰ ਢੱਕਣ ਨਾਲ ਕਿਹੜਾ ਇੱਜਤ ਵੱਧ ਹੋ ਜਾਂਦੀ ਹੈ।  ਇੱਜਤ ਤੇ ਵਿਹਾਰ ਵਿੱਚ ਹੁੰਦੀ ਹੈ ਨਾ ਕਿ ਸਿਰ ਢੱਕਣ ਦਾ ਢਕੌਂਸਲਾ ਕਰਨ ਨਾਲ।

ਬਾਕੀ ਠੀਕ ਆ ਪੁੱਤਰਾ, ਲੋਕੀਂ ਬਸ ਭੇਡ ਚਾਲ ਵਿੱਚ ਫਸੇ ਤੁਰੇ ਚਲੇ ਜਾਂਦੇ ਨੇ, ਕੋਈ ਇਹਨਾਂ ਧਰਮ ਦੇ ਠੇਕੇਦਾਰਾਂ ਨੂੰ ਸਵਾਲ ਜੋ ਨਹੀਂ ਕਰ ਸਕਦਾ, ਮਾਮਲਾ ਧਰਮ ਦਾ ਹੈ। ਪੁੱਤਰ ਲੋਕੀ ਕਹਿੰਦੇ ਨੇ ਜਦੋਂ ਬੰਦਾ ਨਾਸਤਕ ਹੋ ਜਾਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਧਰਮ ਵਿੱਚ ਨੁਕਸ ਕੱਢਣੇ ਸ਼ੁਰੂ ਕਰ ਦਿੰਦਾ ਹੈ ਪਰ ਮੇਰੇ ਹਿਸਾਬ ਨਾਲ ਜਦੋਂ ਕਿਸੇ ਨੂੰ ਧਰਮ ਵਿੱਚ ਚੱਲ ਰਹੀਆਂ ਕੁਰੀਤੀਆਂ ਨਜ਼ਰ ਆਉਣ ਲੱਗਦੀਆਂ ਨੇ ਤਾਂ ਉਹ ਨਾਸਤਕ ਬਣ ਜਾਂਦਾ ਹੈ।

ਢੋਲਕੀਆਂ, ਛੈਣੇਆਂ, ਖੜਤਾਲ਼ਾਂ ਦਾ ਸ਼ੋਰ ਹੈ, ਹਰ ਪਾਸੇ ਹੁਣ ਤਾਂ ਗੋਲਕਾਂ ਦੀ ਦੌੜ ਹੈ !


ਅੱਜ ਲਈ ਇਤਨਾ ਹੀ...

|| ਇਤਿ ||







<script async src="//pagead2.googlesyndication.com/pagead/js/adsbygoogle.js"></script>
<script>
     (adsbygoogle = window.adsbygoogle || []).push({
          google_ad_client: "ca-pub-7979421484007145",
          enable_page_level_ads: true
     });
</script>

Tuesday, 19 April 2022

सामान

 

इंसान अपनी इच्छा पूरी करते हुए, अपने आराम के साधन जुटाता ही रहता है और बस इक उम्र निकल जाती है यह सामान इकठ्ठे करते हुए लेकिन हसरतें फिर भी पूरी नहीं होती। हर रोज़ हम सब कुछ ऐसा चाहते हैं या ढूँढ़ते हैं जिस से हमारा कुछ काम आसान हो जाए या फिर हमारा सामाजिक रुतबा बढ़ जाए। बस हम सब इसी दौड़ में बेतहाशा दौड़े चले जा रहे हैं बिना यह सोचे कि यह दौड़ कभी न ख़त्म होने वाली दौड़ है। हालाँकि कुछ सामान बहुत ही ज़रूरी हो सकता है, जिसके बिना गुज़र बसर मुश्किल होगी लेकिन काफी सामान ऐसा है जिसे हम कम ही इस्तेमाल कर पाते हैं।

योगेश की इंजीनियरिंग की पढ़ाई अभी ख़त्म नहीं हुई थी, आखिरी साल में उसे ट्रेनिंग के लिए कानपुर की एक सरकारी गन फैक्ट्री में जाना हुआ। छह महीने वहीँ पर रहना था तो बस एक बिस्तर और कुछ कपडे एक बक्से में डाल कर घर से निकल गया। कानपुर में गन फैक्टरी के पास ही एक छोटा सा कमरा ले कर रहने लगा। वहीँ पास के एक ढाबे से खाना खा लिया करता। कमरे में पीने का पानी रखने के लिए एक घड़ा ख़रीदा, फिर एक टेबल फैन और फिर मनोरंजन के लिए एक रेडियो। छह महीने बाद योगेश की क़ाबलियत को देखते हुए गन फैक्टरी वालों ने उसे नौकरी का प्रस्ताव दिया और इंजीनियरिंग का नतीजा आते ही एक इम्तिहान पास करने के बाद उसे सह अभियन्ता (जूनियर इंजीनियर ) का ओहदा मिल गया।

अब योगेश की तनख्वाह भी बढ़ गयी थी इसलिए थोड़ा अच्छा घर किराये पर ले लिया, यहाँ कमरे में छत वाला पंखा और रसोई का भी कुछ सामान, चाय वगैरह बनाने के लिए भी लेना पड़ा। अगले कुछ साल हर महीने कभी एक पैंट तो कभी कमीज़ ले लेता, इनको रखने के लिए पहले एक अटैची और फिर एक अलमारी ख़रीद ली। फिर योगेश की शादी अंजलि से हो गयी तो थोड़ा और बड़ा घर किराये पर ले लिया। शादी के दो-तीन साल बाद यहीं गन फैक्टरी के पास विजय नगर में ही खुद का घर ख़रीद लिया। अब तक योगेश की तरक्की हो गयी थी और वह गन फैक्ट्री में सेक्शन अफसर बन गया था। अक्सर घर में लोगों का आना-जाना लगा रहता तो उसी हिसाब से अंजलि घर की साज सज्जा का या और सामान खरीदती रहती। अब अगर बीस लोग भी एक साथ आ जाते तो बड़े आराम से उनकी पार्टी घर में ही हो जाया करती।

योगेश और अंजलि का इकलौता बेटा अर्जुन पढ़ाई में बहुत अच्छा था और तामिलनाडु में डॉक्टर की पढ़ाई कर रहा था। एक दिन अचानक से अंजलि एक सड़क हादसे में चल बसी। अर्जुन अपनी पढ़ाई को जारी रखते हुए एम् डी करने के लिए विदेश में चला गया। योगेश अक्सर बैठा यही सोचता रहता कि जब वह घर से निकला था तो एक ट्रंक और एक बिस्तर ले कर निकला था आज तीस साल बाद इतना सामान है कि रखने को जगह कम पड़ रही है। सारी उम्र बस सामान इकठ्ठा करने में गुज़ार दी। अर्जुन भी अब वापिस नहीं आने वाला और यहाँ से रिटायर हो कर वह भी कहाँ जायेगा। अंजलि ने इतने अरमानों से घर का एक-एक सामान बनाया था और उसे ही यह सब इस्तेमाल करना नसीब नहीं हुआ।
(कहने को यहाँ जीने का सामान बहुत है, इक तू जो नहीं ज़िंदगी वीरान बहुत है !)

आज की इस दौड़ धूप वाली ज़िन्दगी में यह सामान बहुत ज़रूरी है पर इसके साथ उसका सही इस्तेमाल भी बहुत ज़रूरी है। योगेश-अंजलि-अर्जुन की कहानी हम सब की कहानी है हम सब इसी दौड़ में हैं कि कैसे हम समाज में अपनी हैसियत दिखा सकें। कभी-कभी न चाहते हुए भी बस लोक दिखावे को या किसी की नीचा दिखाने के लिए हम गैर ज़रूरी सामान ख़रीदते रहते हैं। इस सब में बड़ी मुसीबत है पुराने सामान को भी सहेज कर रखना, पुराने सामान को कबाड़ में देने की या दान करने की हिम्मत कम ही लोगों में होती है। यह भी एक तरह की हवस या लालच ही है जिसे पार पाना बहुत मुश्किल है। इस बात को इस ढंग से समझने की कोशिश करें।



लालच को छोड़ मियां, मत देस-विदेस फिरे मारा-मारा,
डाकू मौत का लुटे है, दिन रात बजा के नक्कारा।
क्या बढ़िया भैंस, बैल, घोड़े, क्या गल्ले तिजोरी या सर भारा,
क्या गेहूं, चावल, मोठ, मटर क्या आग धुआं और अंगारा।
सब ठाठ पड़ा रह जायेगा जब लाद चलेगा बंजारा!

अगर है तू लख्खी बंजारा और खेप भी तेरी भारी है,
ऐ ग़ाफ़िल, तुझ से भी चढ़ता एक और बड़ा व्योपारी है।
क्या शक्कर, मिसरी, सब्जी, गरी क्या साम्भर मीठा-खारी है,
क्या दाख मुनक्का, सोंठ मिर्च क्या केसर लोंग सुपारी है।
सब ठाठ पड़ा रह जायेगा जब लाद चलेगा बंजारा!
तू बग्गिया लादे, बैल भरे, जो पूरब पश्चिम जाएगा,
या सूद बढ़ा के लगाएगा या टोटा घाटा खायेगा।
डाकू समय का रास्ते मैं, जब भाला मार गिराएगा,
धन दौलत, नाती-पोता क्या, एक कुनबा काम न आएगा।
सब ठाठ पड़ा रह जायेगा जब लाद चलेगा बंजारा!

आज के लिए इतना ही।
||  इति ||

<script async src="//pagead2.googlesyndication.com/pagead/js/adsbygoogle.js"></script>
<script>
     (adsbygoogle = window.adsbygoogle || []).push({
          google_ad_client: "ca-pub-7979421484007145",
          enable_page_level_ads: true
     });
</script>

Thursday, 3 March 2022

ख़ुशी




शहर के एक सिनेमा घर में एक नयी फिल्म लगी थी। पहला दिन था और पहला दिन - पहला शो देखने वाले दीवानों की ठीक-ठाक भीड़ उमड़ पड़ी थी उस थिएटर में।  यूँ तो ज़्यादातर जवान लोग ही आये हुए थे जो कि शायद अपने स्कूल और कॉलेज ना जाकर घर से सीधे इधर ही आ गए लगते थे, लेकिन एक बुजुर्ग दम्पति भी वहीँ टिकट खिड़की के आगे कतार में खड़े थे।  आसपास खड़े बच्चे उन्हें देख कर कुछ खुसर फुसर करते और फिर खुल कर हँसते।  शायद उनकी उम्र और पहला दिन - पहला शो के बारे में ही बात करते।  थिएटर के बाहर खड़े सब लोगों की निगाह उन पर ज़रूर गयी होगी।


थोड़ी देर में टिकट की बिक्री शुरू हुई तो उस बुजुर्ग ने आगे हो कर दो टिकट लिए और भीड़ में से ऐसे बाहर आये मानो कोई क़िला फ़तेह कर लिया हो।  थोड़ी देर अपनी धर्म पत्नी के पास बैठे ही थे कि सिनेमा के दरवाज़े खुल गए और यह दम्पति भी एक दुसरे का हाथ पकड़ कर अंदर जाने वाली लाइन में खड़े हो गए अब फिर से आसपास के बच्चों ने हंसना और मज़ाक बनाना शुरू कर दिया।  कोई किसी को इशारे से हाथ दिखता या उनकी नक़ल करता कि कैसे इस उम्र में भी एक दुसरे का हाथ थामा हुआ है।  फिल्म शुरू हुई सब ने आराम से बैठ कर देखी। फिल्म ख़त्म हुई तो सब अपनी अपनी राय देते हुए थिएटर से बाहर आने लगे। 

ये बुज़ुर्ग दम्पति भी बाहर आ रही भीड़ के बाद बाहर निकले और फिर से टिकट वाली खिड़की के सामने जा खड़े हुए।  फिर से दो टिकट लिए और फिर से थिएटर के अंदर जाने वाली लाइन में लग गए। फिर से कुछ बच्चों ने या जवान लोगों ने  मज़ाक उड़ाया पर दोनों एक दूजे का सहारा  ले कर अंदर चले गए।  शो ख़त्म हुआ, सबसे बाद में यही लोग बाहर आये, आपस में कुछ बात की और फिर से टिकट वाली खिड़की की तरफ चल दिए।  इस बार शो की सारी टिकटें बिक गयी थीं।  बड़े मायूस हो कर उससे अगले शो की टिकट एडवांस में खरीद कर पास के ढाबे पर चले गए। लगभग दो घंटे वहां कुछ खाने पीने और आराम करने के बाद यह फिर से थिएटर में आ गए। यह आज का आखिरी शो था ।  फिर से इन्होने फिल्म देखी और ना जाने क्यों मायूस से घर चले गए।

अगले दिन वही बुजुर्ग दम्पति  फिर से पहले शो की टिकट लेने के लिए कतार में खड़े थे।  थिएटर के मैनेजर ने देखा तो पहचान लिया और इनके पास पहुंच कर कहने लगा कि मैंने आपको कल भी देखा था आपने शायद कल भी यह फिल्म दो बार देखी थी। आपको यह फ़िल्म इतनी पसंद आ गयी कि आप आज फिर देखने आ गए ? बुजुर्ग दम्पति बताने लगे कि  " बेटा, हमारी बेटी फिल्मों में काम करता है, नहीं -नहीं कोई बड़ी हीरोइन तो नहीं है बस पर्दे के पीछे रह कर फिल्म को प्रोमोट करती है।  उसका नाम इस फिल्म के अंत में स्क्रीन पर आता है और हम दोनों कल से यही कोशिश कर रहें हैं कि किसी तरह से हम उसका नाम पढ़ सके और खुश हो सकें।  लेकिन जैसे ही फिल्म ख़त्म होती है लोग खड़े हो जाते हैं और हम कुछ भी पढ़ नहीं पाते हैं।  कल हमने दो नहीं तीन बार कोशिश की थी आज फिर से इसी उम्मीद से आये है। " मैनेजर भावुक हो गया और उन्हें वहां ले गया जहाँ से फ़िल्म चलती है यानी कि "प्रोजेक्टर रूम" और उन्हें फ़िल्म के अंत तक इत्मीनान से दिखाया। उन्हें इजाज़त भी दी कि वो अपने मोबाइल पर अपनी बेटी के नाम की फ़ोटो भी खींच लें ताकि वह अपने रिश्तेदारों और दोस्तों को दिखा सकें। 

बुजुर्ग दम्पति उस दिन थिएटर से ऐसे बाहर आये जैसे किसी बच्चे को कोई मनचाहा खिलौना मिल गया हो। उन्होंने वो फोटो अपने सब रिश्तेदारों को भी दिखाई और न जाने कितने फख्र से सीना चौड़ा करते हुए सब को यह बताते कि कैसे उनकी बेटी ने इतनी मेहनत के साथ यह मुक़ाम हासिल किया। अपने बच्चों की छोटी से छोटी उपलब्धि की ख़ुशी तो होती ही है।  (अज्ञात)


नागवारी  है  तुझे  माँ  बाप   अंदाज़  से
सब समझ आ जायेगा औलाद हो जाने के बाद !


आज के लिए इतना ही। ...
||  इति ||


<script async src="//pagead2.googlesyndication.com/pagead/js/adsbygoogle.js"></script>
<script>
     (adsbygoogle = window.adsbygoogle || []).push({
          google_ad_client: "ca-pub-7979421484007145",
          enable_page_level_ads: true
     });
</script>