Powered By Blogger

Monday, 13 September 2021

“ਬਾਬੇ ਦਾ ਵਿਆਹ”

 

ਗੱਲ ਪਿਛਲੇ ਸਾਲ ਦੀ ਸੀ ਜਦੋਂ ਅੱਠ ਸਾਲ ਦਾ ਫ਼ਤਿਹ ਸਿੰਘ ਆਪਣੇ ਦਾਦਾ ਜੀ ਬਚਨ ਸਿੰਘ ਹੁਣਾਂ ਨਾਲ ਰਾਮ ਲੀਲਾ ਦੇਖਣ ਲਈ ਘਰੋਂ ਪਾਰਕ ਵਿੱਚ ਆਏ ਹੋਏ ਸੀ । ਉੰਝ ਤੇ ਬਚਨ ਸਿੰਘ ਤੇ ਉਹਣਾ ਦੇ ਘਰੋਂ ਪਰਕਾਸ਼ ਕੋਰ ਆਪਣੇ ਪੋਤੇ ਫ਼ਤਿਹ ਨੂੰ ਅਕਸਰ ਗੁਰੂਆਂ ਦੀਆਂ ਸਾਖੀਆਂ ਸੁਣਾਉਂਦੇ ਰਹਿਂਦੇ ਸੀ ਪਰ ਉਸ ਦਿਨ ਫ਼ਤਿਹ ਨੂੰ ਸਕੂਲ ਵਿੱਚ ਰਾਮ ਲਖਨ ਦੀ ਕਹਾਣੀ ਦਾ ਪਾਠ ਪੜਾਇਆ ਗਿਆ ਸੀ ਸੋ ਬਚਨ ਸਿੰਘ ਉਸਨੂੰ ਰਾਮ ਲੀਲਾ ਦਿਖਾਉਣ ਲੈ ਆਏ ।

ਘਰ ਵਾਪਿਸ ਜਾਂਦੇ ਦਾਦਾ-ਪੋਤਾ ਗੱਲਾਂ ਕਰਦੇ ਹੋਏ ਜਾ ਰਹੇ ਸੀ, ਅਚਾਨਕ ਨਿੱਕਾ ਫ਼ਤਿਹ ਪੁੱਛ ਬੈਠਾ - ਦਾਦਾ ਜੀ, ਸਾਡੇ ਗੁਰੂ ਜੀ ਬਾਰੇ ਇਹੋ ਜਿਹੀ ਝਾਕੀ ਕਿਊਂ ਨਹੀਂ ਦਿਖਾਈ ਜਾਂਦੀ ?
ਬਚਨ ਸਿੰਘ ਲੱਗੇ ਸਮਝਾਣ - ਅਖੇ, ਅਸੀਂ ਸਿੱਖ ਹੂੰਦੇ ਹਾਂ, ਸਾਡੇ ਵਿੱਚ ਇਹ ਸਬ ਵਰਜਿਤ ਹੈ । ਸਾਡੇ ਧਰਮ ਦੀ ਸ਼ੁਰੂਆਤ ਹੀ ਇਸ ਗੱਲ ਦੇ ਖ਼ਾਤਮੇ ਲਈ ਹੋਈ ਸੀ, ਅਸੀਂ ਇਹਨਾ ਗੱਲਾਂ ਨੂੰ ਨਹੀਂ ਮੰਨਦੇ ।
ਫ਼ਤਿਹ ਦਾਦਾ ਜੀ ਦੀ ਗੱਲ ਮੰਨ ਗਿਆ ਤੇ ਹੋਰ ਗੱਲਾਂ ਵਿੱਚ ਰੁੱਝ ਗਿਆ, ਗੱਲ ਆਈ ਗਈ ਹੋ ਗਈ ।

ਅੱਜ ਸਵੇਰੇ ਅਖਬਾਰ ਵਿੱਚ ਬਾਬਾ ਨਾਨਕ ਦੇ ਵਿਆਹ ਦੀਆਂ ਝਾਕੀਆਂ ਦੀ ਫੋਟੋਆਂ ਦੇਖ ਕੇ ਫ਼ਤਿਹ ਨੇ ਆਪਣੇ ਦਾਦਾ ਜੀ ਨੂੰ ਫੇਰ ਪੁੱਛ ਲਿਆ - ਦਾਦਾ ਜੀ, ਇਹ ਕਿਹੜੇ ਧਰਮ ਦੇ ਲੋਗ ਨੇ ਜਿਹੜੇ ਸਾਡੇ ਧਰਮ ਦੀਆਂ ਝਾਕੀਆਂ ਕੱਢੀ ਜਾ ਰਹੇ ਨੇ ?
ਕੀ ਇਹ ਸਿੱਖ ਧਰਮ ਨੂੰ ਮੰਨਣ ਵਾਲੇ ਨਹੀਂ ਹਨ ?
ਕੀ ਹੁਣ ਸਾਡੇ ਧਰਮ ਵਿੱਚ ਝਾਕੀ ਕਢਣ ਦੀ ਇਜਾਜ਼ਤ ਮਿਲ ਗਈ ਹੈ ?

ਫ਼ਤਿਹ ਦੇ ਸਵਾਲਾਂ ਦਾ ਬਚਨ ਸਿੰਘ ਕੋਲ ਕੋਈ ਵਾਜਬ ਜਵਾਬ ਨਹੀਂ ਸੀ, “ਮੇਰਾ ਸਿਰ ਦੁੱਖ ਰਿਹਾ ਹੈ ਫ਼ਤਿਹ, ਆਪਾਂ ਫੇਰ ਗੱਲ ਕਰਾਂਗੇ ਪੁੱਤ !” ਕਹਿ ਕੇ ਮਸਾਂ ਅਪਣਾ ਖਹਿੜਾ ਛੁਡਾਇਆ ।
ਵੇਖਿਆ ਜਾਏ ਤੇ ਗੱਲ ਤੇ ਬੱਚੇ ਦੀ ਸਹੀ ਹੈ ਤੇ ਸਵਾਲ ਵੀ ਲਾਜ਼ਮੀ ਸਨ !
ਤੁਸੀਂ ਵੀ ਸੋਚਣਾ ਜ਼ਰੂਰ !

ਅੱਜ ਲਈ ਇੰਨਾ ਹੀ !

<script async src="//pagead2.googlesyndication.com/pagead/js/adsbygoogle.js"></script>
<script> (adsbygoogle = window.adsbygoogle || []).push({
enable_page_level_ads: true
google_ad_client: "ca-pub-7979421484007145", });

No comments:

Post a Comment