ਕਈ ਦਿਨਾਂ ਤੋਂ ਘਰ ਵਿੱਚ ਬੰਦ ਫ਼ਤਿਹ ਹੁਣ ਤੰਗ ਜਿਹਾ ਆਉਣ ਲੱਗ ਪਿਆ ਸੀ । ਨਾ ਤੇ ਸਕੂਲ ਖੁੱਲ੍ਹ ਰਹੇ ਸੀ ਤੇ ਨਾਹੀ ਕੋਈ ਹੋਰ ਵਪਾਰ।
ਬੱਸ ਲੈ ਦੇ ਕੇ ਪਿੰਡ ਵਾਲੀ, ਗੋਪੀ ਦੀ ਹੱਟੀ ਹੀ ਖੁੱਲਦੀ ਸੀ। ਅਪਣੇ ਦੋਸਤਾਂ ਨੂੰ ਵੀ ਮਿਲਿਆਂ ਨੂੰ ਚਿਰ ਹੋ ਗਿਆ ਸੀ। ਰੋਜ ਦਾਦਾ- ਪੋਤਾਥੋੜ੍ਹੀ ਦੇਰ ਆਪਣੇ ਖੇਤਾਂ ਵੱਲ ਗੇੜੀ ਲਾ ਆਇਆ ਕਰਦੇ, ਕਦੇ ਕੋਈ ਸਬਜ਼ੀ ਤੋੜ ਲਿਆਉਂਦੇ। ਫੇਰ ਸਕੂਲ ਦੀ ਪੜਾਈ ਸ਼ੁਰੂ ਹੋਈ ਤਾਂ ਆਪਣੇ ਦੋਸਤਾਂ ਦੀਆਂ ਸ਼ਕਲਾਂ ਦੇਖ ਕੇ ਮਨ ਕੁਝ ਹੋਰ ਹੋ ਜਾਇਆ ਕਰਦਾ। ਸੋਚਦਾ ਤੇ ਫ਼ਤਿਹ ਪਹਿਲਾਂ ਵੀ ਬਹੁਤ ਸੀ ਪਰ ਹੁਣ ਉਹ ਸਵਾਲ ਵੀ ਐਸੇ ਕਰਦਾ ਕਿ ਜਵਾਬ ਦੇਣਾ ਔਖਾ ਹੋ ਜਾਂਦਾ।
ਪਰਸੋਂ ਦੀ ਗੱਲ ਹੈ, ਸੰਗਰਾਂਦ ਹੋਣ ਕਰਕੇ ਗੁਰਦੁਆਰੇ ਦੇ ਸਪੀਕਰ ਦੀ ਆਵਾਜ਼ ਘਰ ਦੇ ਅੰਦਰ ਤੀਕ ਬੜੀ ਸਾਫ਼-ਸਾਫ਼ ਆਰਹੀ ਸੀ।ਫ਼ਤਿਹ ਦੀ ਛੁੱਟੀ ਸੀ ਪਰ ਆਵਾਜ਼ ਸੁਣ ਕੇ ਸਵੇਰੇ ਹੀ ਉਠ ਬੈਠਾ।ਗੁਰਦੁਆਰੇ ਦੇ ਭਾਈ ਜੀ ਨੇ ਅਰਦਾਸ ਸ਼ੁਰੂ ਕੀਤੀ - ਕਹੁ ਨਾਨਕ ਸਭਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ! ਫੇਰ ਇਕ ਲੰਮੀ ਜਿਹੀਲਿਸਟ ਉਹਨਾਂ ਦਾਨੀ ਸੱਜਣਾਂ ਦੀ ਜਿਨਾਂ ਨੇ ਪੰਜਾਹ ਜਾ ਉਸ ਤੋਂਜ਼ਿਆਦਾ ਰੁਪਈਏ ਦਾ ਦਾਨ ਕੀਤਾ ਸੀ।
ਫ਼ਤਿਹ ਆਪਣੇ ਦਾਦਾ, ਬਚਨ ਸਿੰਘ ਜੀ ਨੂੰ ਪੁੱਛਣ ਲਗਾ- ਦਾਦਾ ਜੀ, ਕੀ ਇਹ ਗਲਤ ਨਹੀਂਹੈ?
ਪਹਿਲਾਂ ਤੇ ਭਾਈ ਜੀ ਕਹਿੰਦੇ ਨੇ, ਕੋਈ ਨਾਮ ਨ ਜਾਣੇ ਮੇਰਾ ਤੇ ਫੇਰ ਦੱਸ ਮਿੰਟ ਲੋਕਾਂ ਦੇ ਨਾਮ ਲਈ ਜਾਂਦੇ ਨੇ? ਇਹ ਕਿਸ ਦੀ ਵਡਿਆਈ ਹੈ?
ਬਚਨ ਸਿੰਘ ਅੱਜ ਫੇਰ ਲਾਜਵਾਬ ਸੀ, ਬੱਸ ਇਹ ਕਹਿਣ ਲੱਗੇ - ਅੱਜ ਸਪੀਕਰ ਦੀ ਆਵਾਜ਼ ਬੜੀ ਤੇਜ ਆ ਰਹੀ ਹੈ, ਲੱਗਦੇ, ਨਵੇਂ ਲਗਵਾਏ ਨੇ। ਚਲ ਫ਼ਤਿਹ, ਖੇਤਾਂ ਵੱਲ ਚੱਕਰ ਲਾ ਆਨੇ ਹਾਂ ।
ਤੁਹਾਡੇ ਵਾਲੇ ਗੁਰੂ ਘਰ ਵਿੱਚ ਵੀ ਇਹੀ ਕੁੱਝ ਤੇ ਨਹੀਂ ਹੋ ਰਿਹਾ?
ਸੋਚਣਾ ਜ਼ਰੂਰ!
ਅੱਜ ਲਈ ਇੰਨਾ ਹੀ !
<script async src="//pagead2.googlesyndication.com/pagead/js/adsbygoogle.js"></script>
<script>
(adsbygoogle = window.adsbygoogle || []).push({
enable_page_level_ads: true
google_ad_client: "ca-pub-7979421484007145",
});
No comments:
Post a Comment